ਜਲੰਧਰ -(ਮਨਦੀਪ ਕੌਰ )– ਜਲੰਧਰ ਪੁਲਿਸ ਨੇ ਹੀਰੋਇਨ ਦੇ ਨਾਲ ਦੋ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਸੀਆਈਏ ਸਟਾਫ ਨੇ ਅੰਤਰਰਾਸ਼ਟਰੀ ਡਰੱਗ ਨੈਟਵਰਕ ਨਾਲ ਜੁੜੀਆਂ ਦੋ ਮਹਿਲਾਵਾਂ ਨੂੰ ਗਿਰਫਤਾਰ ਕੀਤਾ ਹੈ । ਆਰੋਪੀਆਂ ਦੀ ਪਹਿਚਾਣ ਜਸਵੀਰ ਕੌਰ ਅਤੇ ਪਰਵੀਨ ਕੁਮਾਰੀ ਨਿਵਾਸੀ ਪਿੰਡ ਲੱਖਣਪੁਰ ਦੇ ਰੂਪ ਵਿੱਚ ਹੋਈ ਹੈ। ਉਹਨਾਂ ਕੋਲੋਂ ਕੋਈ ਰਿਕਵਰੀ ਹੋਈ ਹੈ ਜਾਂ ਨਹੀਂ ਇਸ ਮਾਮਲੇ ਵਿੱਚ ਪੁਲਿਸ ਨੇ ਆਪਣਾ ਕੋਈ ਵੀ ਸਪਸ਼ਟੀਕਰਨ ਅਜੇ ਤੱਕ ਨਹੀਂ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮਹਿਲਾਵਾਂ ਦੇ ਨਾਲ ਇਸ ਨੈਟਵਰਕ ਦੇ ਵਿੱਚ ਕਈ ਹੋਰ ਲੋਕ ਵੀ ਸ਼ਾਮਿਲ ਹਨ ਪੁਲਿਸ ਪੁੱਛ ਪੜਤਾਲ ਕਰ ਰਹੀ ਹੈ ਪੁੱਛ ਪੜਤਾਲ ਤੋਂ ਬਾਅਦ ਉਹਨਾਂ ਆਰੋਪੀਆਂ ਦੀ ਵੀ ਗ੍ਰਿਫਤਾਰੀ ਪਾਈ ਜਾਏਗੀ ਜਿਸਦਾ ਨਾਮ ਇਸ ਦੇ ਵਿੱਚ ਸ਼ਾਮਿਲ ਹੋਵੇਗਾ। ਜ਼ਿਕਰ ਯੋਗ ਹੈ ਕਿ ਅੱਠ ਮਹੀਨੇ ਪਹਿਲਾਂ ਵੀ ਇਸੇ ਗਰੁੱਪ ਦੇ ਵਿੱਚੋਂ ਇੱਕ ਸਤਨਾਮ ਸਿੰਘ ਨਾਮਕ ਦੋਸ਼ੀ ਨੂੰ 8 ਕਿਲੋ ਹੀਰੋਇਨ ਅਤੇ 21 ਲੱਖ ਦੀ ਡਰੱਗ ਮਨੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਪੁਲਿਸ ਨੇ ਇਸੇ ਮਾਮਲੇ ਦੇ ਵਿੱਚ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ।