ਬਟਾਲਾ -(ਮਨਦੀਪ ਕੌਰ)- ਅੱਜ ਸਵੇਰੇ ਸਵੇਰੇ ਇਕ ਨੌਜਵਾਨ ਦੀ ਲਾਸ਼ ਖੇਤਾਂ ਵਿਚੋਂ ਮਿਲਣ ਕਰਨ ਹੰਗਾਮਾ ਹੋ ਗਿਆ। ਜਦੋਂ ਪਰਿਵਾਰਿਕ ਮੈਂਬਰਾਂ ਨੂੰ ਲਾਸ਼ ਬਾਰੇ ਪਤਾ ਲੱਗਾ ਤਾਂ ਓਹਨਾ ਨੇ ਗੁੱਸੇ ਵਿੱਚ ਆ ਕੇ ਮ੍ਰਿਤਕ ਦੀ ਬਾਡੀ ਨੂੰ ਸੜਕ ਉੱਤੇ ਰੱਖ ਕੇ ਰੋਡ ਜਾਮ ਕਰ ਦਿੱਤਾ । ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਦੀ ਹੱਤਿਆ ਕੀਤੀ ਗਈ ਹੈ । ਘਟਨਾ ਤੋ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪੁੱਤ ਪ੍ਰਭਜੀਤ ਸਿੰਘ ਨੂੰ ਕਲ ਸ਼ਾਮੀ ਸਾਡੇ ਹੈ ਪਿੰਡ ਦੇ ਗੋਲਡੀ ਅਤੇ ਬਿਕਰਮਜੀਤ ਸਿੰਘ ਸਕੂਟਰ ਉੱਤੇ ਬਿਤਾ ਕੇ ਆਪਣੇ ਨਾਲ ਲੈ ਕੇ ਗਏ ਸਨ ।ਅਤੇ ਓਹਨਾ ਦੋਵਾਂ ਨੇ ਹੀ ਮੇਰੇ ਪੁੱਤ ਦਾ ਕਤਲ ਕੀਤਾ ਹੈ । ਓਹਨਾ ਨੇ ਸ਼ੱਕ ਜਤਾਇਆ ਹੈ ਕੇ ਓਹਨਾ ਦੋ ਨੌਜਵਾਨਾਂ ਵੱਲੋਂ ਓਹਨਾ ਦੇ ਪੁੱਤ ਨੂੰ ਜਿਆਦਾ ਨਸ਼ਾ ਕਰਵਾਇਆ ਹੈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਤੇ ਮੌਤ ਹੋਣ ਤੋਂ ਬਾਅਦ ਦੋਵੇਂ ਆਰੋਪੀ ਉਸਨੂੰ ਇਦਾਂ ਹੀ ਖੇਤ ਵਿੱਚ ਛੱਡ ਕੇ ਚਲੇ ਗਏ। ਅਤੇ ਅੱਜ ਸਵੇਰੇ ਉਸ ਦਾ ਸਰੀਰ ਪਿੰਡ ਦੇ ਬਾਹਰ ਖੇਤਾਂ ਵਿੱਚ ਪਿਆ ਹੋਇਆ ਮਿਲਿਆ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵਲੋ ਕਤਲ ਦਾ ਸ਼ੱਕ ਹੋਣ ਕਰ ਕੇ ਰੋਡ ਜਾਂ ਕੀਤਾ ਗਿਆ।
ਅਤੇ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕੇ ਅਰੋਪੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।।