ਜਲੰਧਰ-( ਮਨਦੀਪ ਕੌਰ )- ਟਾਂਡਾ ਰੋਡ ਉੱਤੇ ਸਥਿਤ ਇਕ ਪ੍ਰਸਿੱਧ ਧਾਰਮਿਕ ਮੰਦਿਰ ਦੇ ਬਾਹਰ 2 ਬਚਿਆ ਵੱਲੋਂ ਇਕ ਗੱਡੀ ਦਾ ਸ਼ੀਸ਼ਾ ਤੋੜ ਕੇ ਬੈਗ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਦ੍ਹਾ ਹੀ ਲੋਕਾਂ ਦੀ ਨਜ਼ਰ ਓਹਨਾ ਬਚਿਆ ਉੱਤੇ ਪਈ ਤਾਂ ਓਹਨਾ ਬਚਿਆ ਦਾ ਪਿੱਛਾ ਕਰ ਕੇ ਇਕ ਬੱਚੇ ਨੂੰ ਕਾਬੂ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਿਕ ਇਕ ਬੱਚੇ ਨੇ ਕਰ ਪਿੱਛੇ ਪਰਦਾ ਕੀਤਾ ਹੋਇਆ ਸੀ ਅਤੇ ਦੂਜੇ ਵੱਲੋਂ ਇਟ ਨਾਲ ਕਰ ਦਾ ਸ਼ੀਸ਼ਾ ਤੋੜਿਆ ਗਿਆ ।ਸ਼ੀਸ਼ਾ ਟੁੱਟਣ ਦੀ ਆਵਾਜ਼ ਸੁਣ ਕੇ ਲੋਕਾ ਦਾ ਦੀਆਂ ਗੱਡੀ ਵੱਲ ਗਿਆ ।ਜਿਦ੍ਹਾ ਹੀ ਇਕ ਬੱਚਾ ਗੱਡੀ ਵਿੱਚੋ ਬੈਗ ਚੁੱਕਣ ਲੱਗਾ ਤਾਂ ਲੋਕਾ ਵਲੋ ਦੇਖ ਲਿਆ ਗਿਆ ।ਜਿਸ ਤੋ ਬਾਅਦ ਬੱਚੇ ਉੱਥੋਂ ਭੱਜ ਗਏ ।ਜਦੋਂ ਲੋਕਾ ਵਲੋ ਪਿੱਛਾ ਕੀਤਾ ਗਿਆ ਤਾਂ ਇਕ। ਬੱਚੇ ਨੂੰ ਕਾਬੂ ਕਰ ਲਿਆ ਗਿਆ । ਅਤੇ ਪੁਲਸ ਹਵਾਲੇ ਕੀਤਾ ਗਿਆ।
ਜਾਣਕਾਰੀ ਮੁਤਾਬਿਕ ਬੈਗ ਵਿਚ ਇਕ ਲੇਡੀਜ਼ ਪਰਸ ਅਤੇ ਕੁੱਛ ਬਚਿਆ ਦੇ ਕਪੜੇ ਸਨ । ਜਦੋਂ ਇਹ ਵਾਰਦਾਤ ਹੋਈ ਓਦੋਂ ਕਰ ਦਾ ਮਾਲਕ ਮੰਦਿਰ ਦੇ ਅੰਦਰ ਹੀ ਸਨ । ਗੱਡੀ ਦਾ ਮਾਲਕ ਸਾਊਥ ਇੰਡੀਆ ਤੋ ਏਥੇ ਮੱਥਾ ਟੇਕਣ ਆਏ ਹੋਏ ਸਨ।