ਜਲੰਧਰ-(ਮਨਦੀਪ ਕੌਰ)- ਜਲੰਧਰ ਦੇ ਰੇਰੁ ਚੂੰਗੀ ਇਲਾਕੇ ਵਿਚ ਦੁਕਾਨ ਦੇ ਤਾਲੇ ਤੋੜ ਕੇ ਅਤੇ ਸਮਾਨ ਅਤੇ ਕੈਸ਼ ਨਾਲ ਛੇੜਛਾੜ ਕਰਕੇ ਆਪਣੇ ਤਾਲੇ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਕਿਰਾਏਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੁਕਾਨ ਤੇ ਆਇਆ ਤਾਂ ਉਸਨੂੰ ਲੱਗਿਆ ਕਿ ਇਹ ਸਾਰਾ ਕੁਝ ਕਿਸੇ ਚੋਰ ਨੇ ਕੀਤਾ ਹੈ ਜਦੋਂ ਉਸਨੇ ਇਸ ਸਭ ਦੀ ਜਾਣਕਾਰੀ ਆਪਣੇ ਦੁਕਾਨ ਮਾਲਕਿਨ ਨੂੰ ਦਿੱਤੀ ਤਾਂ ਉਸਨੂੰ ਪਤਾ ਲੱਗਾ ਕਿ ਸਭ ਕੁਝ ਉਸ ਦੀ ਦੁਕਾਨ ਦੀ ਮਾਲਕ ਨੇ ਕੀਤਾ ਹੈ ਅਤੇ ਜੋ ਸਮਾਨ ਅਤੇ ਕੈਸ਼ ਚੋਰੀ ਹੋਇਆ ਹੈ ਉਹ ਵੀ ਉਹਨਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਮਾਮਲੇ ਵਿੱਚ ਦਿਲਬਾਗ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦਰਜ ਕਰਾਂਦੇ ਹੋਏ ਦੱਸਿਆ ਕਿ ਉਸਨੇ ਇਹ ਦੁਕਾਨ ਕਿਰਾਏ ਤੇ ਲਈ ਹੋਈ ਹੈ ।ਅਤੇ ਉਸ ਦਾ 11 ਮਹੀਨਿਆਂ ਦਾ ਇਕਰਾਰਨਾਮਾ ਵੀ ਹੋਇਆ ਹੈ। ਜਿਸ ਵਿੱਚ ਉਹ ਦੁਕਾਨਦਾਰ ਕਿਰਾਇਆ ਅਤੇ ਬਿਜਲੀ ਦਾ ਬਿਲ ਸਮੇਂ ਸਮੇਂ ਉੱਤੇ ਦਿੰਦਾ ਰਿਹਾ ਹੈ ।ਪਰ ਅੱਜ ਸਵੇਰੇ ਜਦੋਂ ਉਹ ਦੁਕਾਨ ਉੱਤੇ ਆਇਆ ਤਾਂ ਦੇਖਿਆ ਕਿ ਉਸ ਦੇ ਲਗਾਏ ਤਾਲਿਆਂ ਉੱਪਰ ਕਿਸੀ ਹੋਰ ਨੇ ਆਪਣੇ ਤਾਲੇ ਲਗਾਏ ਹੋਏ ਹਨ। ਅਤੇ ਉਸ ਦਾ ਕੁਝ ਸਮਾਨ ਬਾਹਰ ਪਿਆ ਹੈ ਜਿਸ ਵਿੱਚੋਂ ਦੋ ਡਰਿਲ ਮਸ਼ੀਨਾਂ ,ਦੋ ਫੋਲਡਿੰਗ ਬੈਡ, ਕੂਲਰ, ਅੱਠ ਰੋਲ ਤਾਂਬੇ ਦੀਆਂ ਤਾਰਾਂ ਅਤੇ ਗੱਲੇ ਵਿੱਚੋਂ 6000 ਰੁਪਏ ਗਾਇਬ ਹਨ।
ਜਦੋਂ ਉਸ ਨੇ ਦੁਕਾਨ ਦੇ ਮਾਲਕ ਨੂੰ ਇਸ ਸੰਬੰਧ ਵਿੱਚ ਸੂਚਨਾ ਦਿੱਤੀ ਤਾਂ ਉਸ ਦੀ ਪਤਨੀ ਸੁਰਿੰਦਰ ਕੌਰ ਨੇ ਕਿਹਾ ਕਿ ਇਹ ਸਭ ਕੁਝ ਉਹਨਾਂ ਨੇ ਹੀ ਕੀਤਾ ਹੈ ਅਤੇ ਉਸ ਦਾ ਬਾਕੀ ਸਮਾਨ ਵੀ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੀੜਿਤ ਦਿਲਬਾਗ ਸਿੰਘ ਨੇ ਇਸ ਸਬੰਧ ਵਿੱਚ ਆਪਣੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਪੁਲਿਸ ਨੇ ਆਪਣੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ