ਜਲੰਧਰ -(ਮਨਦੀਪ ਕੌਰ)- ਜਲੰਧਰ ਦੇ ਅੱਡਾ ਹੁਸ਼ਿਆਰਪੁਰ ਤੋਂ ਇਕ ਬੇਹੱਦ ਹੀ ਦੁਖਦਾਈ ਖ਼ਬਰ ਸਾਮ੍ਹਣੇ ਆਈ ਹੈ ।ਜਿਸ ਵਿਚ ਇਕ ਪਰਵਾਸੀ ਗੱਡੀ ਦੀ ਚਪੇਟ ਵਿੱਚ ਆ ਗਿਆ । ਦਸ ਦੇਈਏ ਕੇ ਅੱਡਾ ਹੁਸ਼ਿਆਰਪੁਰ ਤੋਂ ਇਕ ਬ੍ਰਾਂਡ ਨਿਊ ਕਾਰ ਜਿਸ ਨੂੰ ਇੱਕ ਲੇਡੀ ਡਰਾਈਵਰ ਚੱਲਾ ਰਹੀ ਸੀ।ਉਸ ਦਾ ਐਕਸੀਡੈਂਟ ਹੋ ਗਿਆ ਹੈ । ਮੋਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਵਿਚ 2 ਲੋਕ ਮੌਜੂਦ ਸਨ।ਜੌ ਕੇ ਅਦਖੜ ਉਮਰ ਦੇ ਸਨ ।
ਜੌ ਲੇਡੀ ਸੀ ਉਹ ਕਾਰ ਡਰਾਈਵ ਕਰ ਰਹੀ ਸੀ। ਸ਼ਾਇਦ ਓਹ ਭੀੜ ਭਾੜ ਵਾਲੀ ਜਗ੍ਹਾ ਦੇਖ ਕੇ ਘਬਰਾ ਗਈ ਜਿਸ ਕਾਰਨ ਉਸ ਕੋਲੋ ਬ੍ਰੇਕ ਨਹੀਂ ਲੱਗੀ । ਅਤੇ ਇਹ ਹਾਦਸਾ ਹੋ ਗਿਆ । ਜਿਸ ਵਿਚ ਇਕ ਪਰਵਾਸੀ ਜੌ ਕੇ ਰੇਹੜੀ ਤੇ ਆ ਰਿਹਾ ਸੀ ਉਸ ਦੇ ਵਿੱਚ ਵਜ ਗਈ। ਅਤੇ ਉਸ ਦੀ ਲੱਤ ਟੁੱਟ ਗਈ ।ਜਿਸ ਨੂੰ ਜੇਰੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ।ਤੇ ਕਰ ਚਾਲਕ ਦੋਨੋ ਹੀ ਮੋਕੇ ਤੋ ਫਰਾਰ ਹੋ ਗਏ ਹਨ ।