ਜਲੰਧਰ-(ਮਨਦੀਪ ਕੌਰ)- ਚੋਰ ਚੋਰੀ ਦੇ ਮਾਮਲੇ ਨੂੰ ਦਿਨਦਿਹਾੜੇ ਹੀ ਅੰਜਾਮ ਦੇਣ ਲਗ ਗਏ ਹਨ। ਇਹਦਾ ਦਾ ਹੀ ਇਕ ਮਾਮਲਾ ਸੰਤ ਨਗਰ ਲਾਡੋ ਵਾਲੀ ਰੋਡ ਤੋ ਸਾਮ੍ਹਣੇ ਆਇਆ ਹੈ। ਜਿੱਥੇ ਦੋ ਚੋਰਾ ਵਲੋ ਦਿਨ ਦਿਹਾੜੇ ਹੀ 2 ਮੋਟਰਸਾਈਕਲ ਚੋਰੀ ਕਰ ਲਏ ਗਏ ਹਨ ।
ਚੋਰੀ ਦੀ ਵੀਡੀਓ Cctv ਵਿਚ ਕੈਦ ਹੋ ਗਈ ਹੈ ।ਜਿਸ ਵਿਚ ਚੋਰਾ ਦੀਆ ਸ਼ਕਲਾ ਸਾਫ ਸਾਫ ਦੇਖਣ ਨੂੰ ਮਿਲ ਰਹੀਆਂ ਹਨ । ਇਹ ਘਟਨਾ ਕਲ ਸ਼ਾਮ 4:25 ਮਿੰਟ ਦੀ ਹੈ । ਜਿੱਥੇ ਦੋ ਚੋਰਾ ਵਲੋ ਵਰੁਣ ਨਿਵਾਸੀ ਸੰਤ ਨਗਰ ਦਾ ਸਪਲੈਂਡਰ ਪਲੱਸ ਅਤੇ ਹੀਰਾ ਲਾਲ ਦਾ ਮੋਟਰਸਾਈਕਲ ਸਪਲੈਂਡਰ ਚੋਰੀ ਕਰ ਲਿਆ ਗਿਆ ਹੈ ।
ਇਸ ਸਬੰਧੀ ਦੋਵਾਂ ਵਲੋ ਹੀ ਨਵੀਂ ਬਾਰਾਦਰੀ ਥਾਣੇ ਵਿਚ ਆਪਣੀ ਲਿਖਤ ਸ਼ਿਕਾਇਤ ਦੇ ਦਿੱਤੀ ਗਈ ਹੈ । ਪਰ ਪੁਲੀਸ ਵਲੋ ਇਸ ਮਾਮਲੇ ਵਿਚ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ ।ਅਤੇ ਨੇ ਹੀ ਮੁਲਾਜ਼ਮ ਮੌਕਾ ਦੇਖਣ ਆਏ।