ਜਲੰਧਰ-(ਮਨਦੀਪ ਕੌਰ)- ਜਲੰਧਰ ਵਿੱਚ ਆਏ ਦਿਨ ਲੁੱਟ – ਖੋਹ ਅਤੇ ਚੋਰੀ ਦਾ ਮਾਮਲੇ ਵੱਧ ਦੇ ਜਾ ਰਹੇ ਹਨ । ਇਸ ਤਰ੍ਹਾ ਦਾ ਹੀ ਇਕ ਮਾਮਲਾ ਬਸਤੀ ਅੱਡੇ ਤੋਂ ਸਾਮ੍ਹਣੇ ਆਇਆ ਹੈ । ਜਿੱਥੇ ਇਕ ਪੇਂਟਰ ਕੰਮ ਤੋਂ ਘਰ ਜਾ ਰਿਹਾ ਸੀ।ਜਿਸ ਨੂੰ ਰਾਸਤੇ ਵਿੱਚ 3-4 ਮੁੰਡਿਆ ਵੱਲੋ ਰੋਕ ਕੇ ਮੋਬਾਈਲ ਖੋਹ ਲਿਆ ਗਿਆ ।ਜਿਸ ਤੋਂ ਬਾਅਦ ਲੋਕਾ ਨੇ ਪਹਿਲੇ ਤਾ ਓਹਨਾ ਨੂ ਮੋਕੇ ਉੱਤੇ ਹੀ ਫੜ ਲਿਆ ਸੀ।ਜਿਸ ਤੋਂ ਬਾਅਦ ਚੋਰ ਫਰਾਰ ਹੋ ਗਏ ।
ਉਸ ਪੇਂਟਰ ਨੇ ਆਪਣਾ ਨਾਮ ਕਮਲ ਬਿਹਾਰ ਦਸਿਆ ਹੈ ।ਕਮਲ ਨੇ ਦਸਿਆ ਕਿ ਉਹ ਆਪਣਾ ਕੰਮ ਖਤਮ ਕਰ ਕੇ ਘਰ ਜਾ ਰਿਹਾ ਸੀ।ਕੇ ਰਸਤੇ ਵਿੱਚ ਹੀ 3-4 ਮੁੰਡਿਆ ਨੇ ਓਹਦਾ ਫੋਨ ਖੋ ਕੇ ਭੱਜ ਗਏ । ਪੁਲੀਸ ਨੂੰ ਇਤਲਾਹ ਕਰ ਦਿੱਤੀ ਗਈ ਹੈ ।ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।