ਜਲੰਧਰ-(ਮਨਦੀਪ ਕੌਰ)– ਜਲੰਧਰ ਦੇ ਵੈਸਟ ਏਰੀਏ ਵਿੱਚੋ ਇਕ ਮੰਦਭਾਗੀ ਖ਼ਬਰ ਸਾਮ੍ਹਣੇ ਆਈ ਹੈ |ਦਸਿਆ ਜਾ ਰਿਹਾ ਹੈ ਕੇ ਲਸੂੜੀ ਮੁਹੱਲੇ ਵਿਚ ਦੇਰ ਰਾਤ ਨੂੰ ਕੁੱਛ ਕ ਹਥਿਆਰ ਬੰਦ ਵਿਅਕਤੀਆ ਵੱਲੋਂ ਇਕ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਹੈ | ਲੋਕਾ ਦਾ ਕਹਿਣਾ ਹੈ ਕਿ ਪੀੜਿਤ ਬੁਹਤ ਜ਼ਯਾਦਾ ਸੀਰੀਅਸ ਹਾਲਾਤ ਵਿਚ ਸੀ ਜਿਸ ਨੂੰ ਸਿਵਿਲ ਹਸਪਤਾਲ ਵਿਚ ਜੇਰੇ ਇਲਾਜ ਦਾਖਿਲ ਕਰਾਇਆ ਗਿਆ ਹੈ ।
ਲੋਕਾ ਦਾ ਕਹਿਣਾ ਹੈ ਕਿ ਕੇ ਇਹ ਲੜਾਈ ਝਗੜਾ ਗੱਡੀ ਖੜੀ ਕਰਨ ਨੂੰ ਹੋਇਆ ਸੀ|ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਛੋਟੀ ਜਹੀ ਬੇਹੰਸ ਹੋਈ ਸੀ | ਜਿਸ ਤੋ ਬਾਅਦ ਸਭ ਵਾਪਿਸ ਚਲੇ ਗਏ ਸਨ | ਪਰ ਬਾਅਦ ਵਿੱਚ ਉਹ 3 ਮੁੰਡੇ ਹੋਰ ਮੁੰਡਿਆ ਨੂੰ ਨਾਲ ਲੈਕੇ ਆ ਗਏ | ਜਿਹਨਾਂ ਦੇ ਕੋਲ ਹਥਿਆਰ ਵੀ ਸਨ | ਓਹਨਾ ਨੇ ਪੀੜਿਤ ਨੂੰ ਪਕੜ ਕੇ ਵੱਢ ਦਿੱਤਾ | ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ | ਥਾਣਾ 5 ਦੀ ਪੁਲਸ ਨੂੰ ਇਤਲਾਹ ਕਰ ਦਿੱਤੀ ਹੈ ਹੈ | ਜਿਸ ਪਿੱਛੋਂ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਜਰਿਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |