ਜਲੰਧਰ -( ਮਨਦੀਪ ਕੌਰ)- ਐਕਸਾਈਜ਼ ਵਿਭਾਗ ਨੇ ਅੱਜ ਜਲੰਧਰ ਵਿੱਚ 23 ਠੇਕਿਆ ਨੂੰ ਸੀਲ ਕਰ ਦਿੱਤਾ ਹੈ । ਇਹ ਜਲੰਧਰ ਕੈਂਟ ਦੇ ਪਰਾਗਪੁਰ ਗਰੁੱਪ ਨਾਲ ਸਬੰਧ ਰੱਖਣ ਵਾਲੇ ਅਮਰੀਕ ਸਿੰਘ ਬਾਜਵਾ ਗਰੁੱਪ ਦੇ ਠੇਕੇ ਸਨ । ਜਾਣਕਾਰੀ ਮੁਤਾਬਿਕ ਨਿਯਮਾਂ ਦੀ ਉਲੰਘਨਾ ਕਰਨ ਦੇ ਕਰਨ ਇਹ ਠੇਕੇ ਸੀਲ ਕੀਤੇ ਗਏ ਹਨ । ਅਗਲੇ ਦੋ ਦਿਨਾਂ ਤਕ ਠੇਕੇ ਸੀਲ ਰਹਿ ਸਕਦੇ ਹਨ ।ਐਕਸਾਈਜ਼ ਵਿਭਾਗ ਵਲੋ ਆਪਣੀ ਸੀਲ ਲਗਾਈ ਗਈ ਹੈ ।
ਜਿਸ ਵਿਚ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਹੀ ਕੇ ਇਸ ਠੇਕੇ ਵਲੋ ਨਿਯਮਾਂ ਦੀ ਉਲੰਘਨਾ ਕਰ ਕੇ ਸ਼ਰਾਬ ਦੀ ਪੇਟੀ ਬੇਚੀ ਗਈ ਹੈ । ਜਿਸ ਤੋ ਬਾਅਦ ਪ੍ਰਸ਼ਾਸ਼ਨ ਵਲੋ ਤੁਰੰਤ ਐਕਸ਼ਨ ਲਿਆ ਗਿਆ ਹੈ । ਜਿਸ ਤੋ ਬਾਅਦ ਬਾਜਵਾ ਗਰੁੱਪ ਦੇ 23 ਠੇਕੇ ਸੀਲ ਕਰ ਦਿੱਤੇ ਗਏ ਹਨ ।ਅਤੇ ਦੱਸਣ ਯੋਗ ਹੈ ਕੇ ਠੇਕੇ ਨੂੰ ਲੱਖਾ ਦਾ ਜੁਰਮਾਨਾ ਵੀ ਲਗ ਸਕਦਾ ਹੈ ।
ਜਾਣਕਾਰੀ ਮੁਤਾਬਿਕ ਕੋਈ ਵੀ ਆਮ ਠੇਕੇ ਵਾਲਾ ਸ਼ਰਾਬ ਦੀ ਪੇਟੀ ਨਹੀਂ ਬੇਚ ਸਕਦਾ । ਪੇਟੀ ਕੇਵਲ ਲਾਈਸੈਂਸ ਹੋਲਡਰ ਦੁਆਰਾ ਹੀ ਬੇਚੀ ਜਾ ਸਕਦੀ ਹੈ । ਇਸ ਕੇਸ ਦੀ ਗੱਲ ਕੀਤੀ ਜਾਵੇ ਤਾਂ ਇਕ ਸ਼ਰਾਬ ਦੀ ਪੇਟੀ ਵੇਚਣਾ ਇਸ ਗਰੁੱਪ ਦੇ ਸਾਰੇ ਠੇਕਿਆ ਨੂੰ ਭਾਰੀ ਪਿਆ ਹੈ ।ਅਤੇ ਲਾਈਸੈਂਸ ਵੀ ਰੱਧ ਕਰ ਦਿੱਤਾ ਗਿਆ ।