ਫਿਰੋਜ਼ਪੁਰ -(ਮਨਦੀਪ ਕੌਰ )- ਅੱਜ ਸਵੇਰੇ ਸਵੇਰੇ ਫਿਰੋਜ਼ਪੁਰ ਵਿਚ ਇਕ ਭਿਆਨਕ ਹਾਦਸਾ ਹੋਣ ਦੀ ਖ਼ਬਰ ਸਾਮ੍ਹਣੇ ਆਈ ਹੈ। ਦਸ ਦੇਈਏ ਕੇ ਅੱਜ ਸਵੇਰੇ ਸਵੇਰੇ ਧੁੰਦ ਜਿਆਦਾ ਹੋਣ ਕਰਕੇ ਇਕ ਰੋਡਵੇਜ਼ ਬੱਸ ਅਤੇ ਟੈਂਪੂ ਟਰੈਵਲ ਦਾ ਐਕਸੀਡੈਂਟ ਹੋ ਗਿਆ ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਧੁੰਦ ਜਿਆਦਾ ਹੋਣ ਕਾਰਨ ਰੋਡਵੇਜ਼ ਦੇ ਬੱਸ ਚਾਲਕ ਨੂੰ ਅੱਗੇ ਜਾ ਰਹੀ ਟੈਂਪੂ ਟਰੈਵਲ ਨਹੀਂ ਦਿਖਾਈ ਦਿੱਤੀ ।
ਜਿਸ ਕਾਰਨ ਇਹ ਹਾਦਸਾ ਵਾਪਰ ਗਿਆ । ਗ਼ਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਪਰ ਵਿੱਚੋ ਕਈ ਸਵਾਰਿਆ ਜ਼ਖ਼ਮੀ ਹੋ ਗਈਆ । ਡਰਾਈਵਰ ਦੇ ਨਾਲ ਹੀ ਓਹਨਾ ਨੂੰ ਵੀ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ ਹੈ । ਹਾਦਸੇ ਤੋ ਬਾਅਦ ਰੋਡ ਉੱਤੇ ਕਾਫੀ ਲੰਬਾ ਜਾਮ ਲੱਗ ਗਿਆ ।