ਮੋਹਾਲੀ-(ਮਨਦੀਪ ਕੌਰ)- ਸਹਿਬਜ਼ਾਯਦਾ ਅਜੀਤ ਸਿੰਘ ਨਗਰ ਵਿਚ ਬਣੇ ਸ਼ਹੀਦ – ਏ – ਆਜਮ ਸਰਦਾਰ ਭਗਤ ਸਿੰਘ ਅੰਤਰ-ਰਾਸ਼ਟਰੀਯ ਹਵਾਈ ਅੱਡੇ ਦੇ ਬਾਹਰ ਬਣੀ ਸ਼ਹੀਦ ਭਗਤ ਸਿੰਘ ਜੀ ਦੀ ਮੂਰਤੀ ਤੋਂ ਪਰਦਾ ਹਟਾ ਕੇ ਸ਼ਰਧਾਂਜਲੀ ਦੇਣ ਪਹੁੰਚੇ ਭਾਜਪਾ ਨੇਤਾਵਾਂ ਦੇ ਨਾਲ ਜਲੰਧਰ ਦੇ ਪੂਰਵ MP ਸੁਸ਼ੀਲ ਕੁਮਾਰ ਰਿੰਕੂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਸੁਸ਼ੀਲ ਕੁਮਾਰ ਰਿੰਕੂ ਨੇ ਆਪਣੀ ਗ੍ਰਿਫ਼ਤਾਰੀ ਦਿੰਦੇ ਹੋਏ ਕਿਹਾ ਕਿ ਆਪ ਦੀ ਸਰਕਾਰ ਸਾਡੇ ਯੁਵਾ ਸ਼ਹੀਦਾ ਦਾ ਅਪਮਾਨ ਕਰ ਰਹੀ ਹੈ ।
ਓਹਨਾ ਕਿਹਾ ਕਿ ਪਿਛਲੇ 6 ਮਹੀਨੇ ਤੋਂ ਸ਼ਹੀਦ ਸਰਦਾਰ ਭਗਤ ਸਿੰਘ ਦੀ ਮੂਰਤੀ ਨੂੰ ਤਰਪਾਲ ਪਾ ਕੇ ਢਕਿਆ ਹੋਇਆ ਹੈ । ਸ਼ਹੀਦ ਦੀ ਮੂਰਤੀ ਤੋ ਸਰਕਾਰ ਪਰਦਾ ਨਹੀਂ ਹਟਾ ਰਹੀ ।ਇਹੋ ਜਿਹਾ ਅਪਮਾਨ ਭਾਜਪਾ ਸਰਕਾਰ ਬਰਦਾਸ਼ ਨਹੀਂ ਕਰਨ ਗੇ।
ਓਹਨਾ ਨੇ ਕਿਹਾ ਕਿ ਆਪ ਸਰਕਾਰ ਦੋਗਲੀ ਸਰਕਾਰ ਹੈ ।ਜਿੱਥੇ ਉਹ ਸ਼ਹੀਦ ਭਗਤ ਸਿੰਘ ਦੀ ਫੋਟੋ ਹਰ ਦਫ਼ਤਰ ਵਿੱਚ ਲਗਵਾਉਣ ਦਾ ਢੋਂਗ ਕਰ ਰਹੀ ਹੈ । ਉੱਥੇ ਹੀ ਪਿਛਲੇ 6 ਮਹੀਨੇ ਤੋ ਸ਼ਹੀਦ ਭਗਤ ਸਿੰਘ ਦੀ ਮੂਰਤੀ ਤੇ ਤਰਪਾਲ ਪਾਂ ਕੇ ਰਖੀ ਹੋਈ ਹੈ ।