ਤਰਨਤਾਰਨ-(ਮਨਦੀਪ ਕੌਰ)- ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸਾਹਿਬ ਤੋ ਵੱਡੀ ਖਬਰ ਸਾਮ੍ਹਣੇ ਆਈ ਹੈ ਜਿੱਥੇ ਇਕ ਵਿਦਿਆਰਥਣ ਦੀ ਗਰਾਊਂਡ ਵਿੱਚ ਦੌੜਦੇ ਹੋਏ ਮੌਤ ਹੋ ਗਈ ।ਜਾਣਕਾਰੀ ਮੁਤਾਬਿਕ ਵਿਦਿਆਰਥਣ ਨੂੰ ਦਿਲ ਦਾ ਦੌਰਾ ਪੈਣ ਕਰਕੇ ਇਸ ਦੀ ਮੌਤ ਹੋ ਹੈ । ਮ੍ਰਿਤਕ ਦੀ ਪਹਿਚਾਣ ਹਰਲੀਨ ਕੌਰ ਉਮਰ 15 ਸਾਲ ਨਿਵਾਸੀ ਪਿੰਡ ਰਾਹਲ ਚਾਹਲ ਜਿਲਾ ਤਰਨਤਾਰਨ ਦੇ ਰੂਪ ਵਿਚ ਹੋਈ ਹੈ ।
ਦਸਿਆ ਜਾ ਰਿਹਾ ਹੈ ਕੇ ਸਕੂਲ ਬੰਦ ਹੋਣ ਤੋ ਬਾਅਦ ਸ਼ਾਮ ਨੂੰ ਵਿਦਿਆਰਥਣ ਸਕੂਲ ਦੀ ਗਰਾਊਂਡ ਵਿੱਚ ਦੋੜ ਲਗਾਉਣ ਆਈ ਸੀ। ਕਿਉ ਕੀ ਹਰਲੀਨ ਦਾ ਵਜ਼ਨ ਉਸ ਦੀ ਉਮਰ ਦੇ ਮੁਤਾਬਿਕ ਵੱਧ ਸੀ।ਜਿਸ ਕਾਰਨ ਉਸ ਦੇ ਮਾਪੇ ਨੇ ਉਸ ਨੂੰ ਦੌੜ ਲਗਾਉਣ ਦੀ ਸਲਾਹ ਦਿੱਤੀ ਸੀ।
ਦੂਸਰੇ ਦਿਨ ਹਰਲੀਨ ਕੌਰ ਨੇ ਗਰਾਊਂਡ ਦਾ ਇਕ ਚੱਕਰ ਅਜੇ ਲਗਾਇਆ ਹੀ ਸੀ ਕਿ ਉਹ ਥੱਲੇ ਡਿੱਗ ਗਈ । ਸਕੂਲ ਦੇ ਮਾਲਿਕ ਗੁਰਪ੍ਰਤਾਪ ਸਿੰਘ ਪੰਨੂ ਓਸ ਨੂੰ ਆਪਣੀ ਕਰ ਵਿਚ ਲੇਟਾ ਕੇ ਨਜਦੀਕੀ ਹਸਪਤਾਲ ਲੈ ਕੇ ਗਏ ।ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ।ਮੌਤ ਦਾ ਕਾਰਨ ਹਾਰਟ ਅਟੈਕ ਦਸਿਆ ਜਾ ਰਿਹਾ ਹੈ ।