ਜਲੰਧਰ -( ਮਨਦੀਪ ਕੌਰ )- ਵੋਟਾਂ ਦਾ ਡੰਕਾ ਵਜ ਚੁੱਕਾ ਹੈ ।ਇਸ ਦੇ ਨਾਲ ਹੀ ਕੋਡ ਆਫ ਕੰਡਕਟ ਵੀ ਲਗ ਗਿਆ ਹੈ। ਇਸ ਤੋ ਬਾਅਦ ਜੋਇੰਟ ਕਮਿਸ਼ਨਰ ਸੰਦੀਪ ਸ਼ਰਮਾ ਜੀ ਨੇ ਲਾਇਸੰਸੀ ਹਥਿਆਰ ਜਮਾਂ ਕਰਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ।
ਓਹਨਾ ਕਿਹਾ ਕਿ ਅਸਲਾ ਦੇਰੀ ਨਾਲ ਜਮ੍ਹਾ ਕਰਾਉਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਗਈ । ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਜੀ ਨੇ ਕਿਹਾ ਕੇ ਸਮੇਂ ਸਿਰ ਅਸਲਾ ਜਨਮ ਨਾ ਕਰਾਉਣ ਵਾਲਿਆ ਤੋ ਇਕ ਤਾਂ ਅਸਲਾ ਵਾਪਿਸ ਲਿਆ ਜਾਵੇ ਗਾ ਨਾਲ ਹੀ ਓਹਨਾ ਦਾ ਲਾਈਸੈਂਸ ਵੀ ਰੱਧ ਕਰ ਦਿੱਤਾ ਜਾਵੇ ਗਾ।
ਇਸ ਤੋ ਇਲਾਵਾ ਅਗਰ ਕੋਈ ਦੇਰੀ ਨਾਲ ਅਸਲਾ ਜਮ੍ਹਾ ਕਰਾਉਂਦਾ ਹੈ ਤਾਂ ਉਸ ਨੂੰ ਦੇਰੀ ਦੀ ਅਸਲ ਵਜ੍ਹਾ ਦੱਸਣੀ ਪਵੇ ਗਈ ਫਿਰ ਹੀ ਅਸਲਾ ਜਮਾ ਕੀਤਾ ਜਾਵੇ ਗਾ ।
ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਜੀ ਨੇ ਕਿਹਾ ਫਿਲਹਾਲ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕੇ ਉਹ ਸਮੇ ਸਿਰ ਅਸਲਾ ਜਮਾ ਕਰਾ ਦੇਣ ।ਦਸ ਦੇਈਏ ਵੋਟਾਂ ਨੂੰ ਮਧੇਨਜਰ ਰੱਖਦੇ ਹੋਏ ਹਥਿਆਰ ਜਮਾਂ ਕੀਤੇ ਜਾ ਰਹੇ ਹਨ । ਤੇ ਸਭ ਨੂੰ ਅਸਲਾ ਵੋਟਾਂ ਤੋ ਬਾਅਦ ਹੀ ਵਾਪਿਸ ਦਿੱਤੇ ਜਾਣ ਗੇ ।