ਬਟਾਲਾ -(ਮਨਦੀਪ ਕੌਰ)- ਨਸ਼ੇ ਦੀਆ ਦਵਾਈਆ ਨੂੰ ਗੈਰ ਕਾਨੂਨੀ ਤੌਰ ਤੇ ਰੱਖਣ ਅਤੇ ਵੇਚਣ ਵਾਲਿਆਂ ਉੱਤੇ ਪੁਲੀਸ ਸਖ਼ਤ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ । ਬਟਾਲਾ DSP ਦੇ ਵੱਲੋਂ ਗਾਂਧੀ ਨਗਰ ਕੈਂਪ ਦੇ ਕੋਲ ਇੱਕ ਮੈਡੀਕਲ ਸਟੋਰ ਦੀ ਤਲਾਸ਼ੀ ਲਈ ਗਈ ।ਪੁਲਸ ਨੂੰ ਸੂਚਨਾ ਮਿਲੀ ਸੀ ਤੇ ਉਹ ਮੈਡੀਕਲ ਸਟੋਰ ਵਾਲਾ ਦਵਾਈਆ ਦੀ ਆੜ੍ਹ ਵਿੱਚ ਅਫੀਮ ਵੇਚਦਾ ਹੈ । ਜਿਸ ਤੋ ਬਾਅਦ ਪੁਲਸ ਨੇ ਕਾਰਵਾਈ ਕਰ ਕੇ ਉਸ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ ।
ਇਸ ਤੋਂ ਇਲਾਵਾ ਪੁਲੀਸ ਨੇ ਡਰੱਗ ਇੰਸਪੈਕਟਰ ਨਾਲ ਮਿਲ ਕੇ ਕਈ ਇਲਾਕਿਆ ਵਿਚ ਚੈਕਿੰਗ ਅਭਿਆਨ ਚਲਾਇਆ ਜਿਸ ਵਿਚ ਕਈ ਮੈਡੀਕਲ ਸਟੋਰਾ ਦੀ ਤਲਾਸ਼ੀ ਲਈ ਗਈ ।ਜਿਸ ਤੋ ਬਾਅਦ ਇਹ ਪਤਾ ਲੱਗਾ ਕੇ ਇਹਨਾ ਵਿੱਚੋ ਕਈ ਸਟੋਰ ਅਜਿਹੇ ਹਨ ਜਿਹਨਾਂ ਦੇ ਕੋਲ ਲਾਈਸੈਂਸ ਹੀ ਨਹੀਂ ਹੈ। ਇਸ ਤੋਂ ਇਲਾਵਾ ਕਈ ਮੈਡੀਕਲ ਸਟੋਰ ਮਾਲਕਾ ਕੋਲ ਤਾਂ ਕੋਈ ਵੀ ਡਿਗਰੀ ਵੀ ਨਹੀਂ ਹੈ ।ਜੌ ਕੇ ਗੈਰ ਕਾਨੂਨੀ ਚਲਾਏ ਜਾ ਰਹੇ ਹਨ ।
ਜਿਸ ਤੋ ਬਾਅਦ ਪੁਲੀਸ ਨੇ ਮੈਡੀਕਲ ਸਟੋਰ ਦੇ ਲਾਈਸੈਂਸ ਰੱਦ ਕਰ ਦਿੱਤੇ ਹਨ ।ਅਤੇ ਓਹਨਾ ਤੇ ਕਾਰਵਾਈ ਕੀਤੀ ਜਾ ਰਹੀ ਹੈ ।