ਜਲੰਧਰ -(ਮਨਦੀਪ ਕੌਰ)- ਜਲੰਧਰ ਵਿੱਚ ਆਵਾਰਾ ਕੁੱਤਿਆਂ ਐਡ ਆਤੰਕ ਵਧਦਾ ਹੀ ਜਾ ਰਿਹਾ ਹੈ ।ਇਹੋ ਜਿਹਾ ਹੀ ਇਕ ਮਾਮਲਾ ਦੂਰਦਰਸ਼ਨ ਇਨਕਲੇਵ ਫੇਸ 2 ਤੋ ਦੇਖਣ ਨੂੰ ਮਿਲਿਆ ਹੈ । ਜਿੱਥੇ ਗੁਰੂਦਵਾਰਾ ਸਾਹਿਬ ਤੋ ਵਾਪਿਸ ਆ ਰਹੀ ਮਹਿਲਾ ਨੂੰ ਆਵਾਰਾ ਕੁੱਤਿਆਂ ਵਲੋ ਨਿਸ਼ਾਨਾ ਬਣਾਇਆ ਗਿਆ । ਜਾਣਕਾਰੀ ਮੁਤਾਬਿਕ ਇਕ 65 ਸਾਲ ਦੀ ਬਜੁਰਗ ਮਹਿਲਾ ਉੱਤੇ 7-8 ਕੁੱਤਿਆ ਨੇ ਹਮਲਾ ਕਰ ਦਿੱਤਾ । ਜਿਸ ਦੇ ਚਲਦੇ ਬਜੁਰਗ ਮਹਿਲਾ ਸੜਕ ਵਿਚ ਡਿਗ ਗਈ ਅਤੇ ਸਿਰ ਉੱਤੇ ਸਟ ਲੱਗ ਗਈ । ਕੁੱਤਿਆ ਨੇ ਬਜੁਰਗ ਮਹਿਲਾ ਨੂੰ ਸਰੀਰ ਦੇ ਕਈ ਹਿਸਿਆਂ ਉੱਤੇ ਵਡਿਆ। ਬਜੁਰਗ ਮਹਿਲਾ ਨੂੰ ਸਿਵਿਲ ਹਸਪਤਾਲ ਕੇ ਜਾਇਆ ਗਿਆ ।ਤਾਂ ਪਤਾ ਲੱਗਾ ਮਹਿਲਾ ਦੇ ਸਰੀਰ ਉੱਤੇ ਸਟ੍ਰੀਟ ਡੋਗਸ ਦੇ 25 ਬਾਈਟਸ ਦੇ ਨਿਸ਼ਾਨ ਹਨ । ਅਤੇ ਸਿਰ ਸੱਟ ਦਾ ਵੀ ਨਿਸ਼ਾਨ ਹੈ ।
ਮਹਿਲਾ ਦੇ ਪਤੀ ਨੇ ਦਸਿਆ ਕਿ ਕਲੋਨੀ ਵਿਚ ਸ਼ਤ ਉੱਤੇ ਬੈਠੇ ਯੁਵਕ ਨੇ ਇਹ ਸਭ ਕੁੱਛ ਜਦੋਂ ਦੂਰੋ ਦੇਖਿਆ ਤਾਂ ਉਹ ਉਸ ਨੇ ਮੋਕੇ ਉੱਤੇ ਆ ਕੇ ਕੁੱਤਿਆ ਨੂੰ ਭਜਾਇਆ। ਫਿਰ ਉਸ ਨਾਲ ਇਕ ਹੋਰ ਰਾਹਗੀਰ ਅਤੇ ਇਕ ਕਸ਼ਮੀਰੀ ਯੁਵਕ ਵੱਲੋ ਖੂਨ ਨਾਲ ਲੱਥਪੱਥ ਮਹਿਲਾ ਨੂੰ ਨਜਦੀਕੀ ਹਸਪਤਾਲ ਕੇ ਜਾਇਆ ਗਿਆ ਪਰ ਸਰੀਰ ਉੱਤੇ ਡੋਗਸ ਬਾਈਟਸ ਦੇ ਨਿਸ਼ਾਨ ਦੇਖ ਕੇ ਮਹਿਲਾ ਨੂੰ ਸਿਵਿਲ ਹਸਪਤਾਲ ਰੈਫਰ ਕਰ ਦਿੱਤਾ ਗਿਆ।