ਜਲ਼ੰਧਰ -(ਮਨਦੀਪ ਕੌਰ )- ਜਲੰਧਰ – ਪਠਾਨਕੋਟ ਹਾਈਵੇ ਉੱਤੇ ਸੜਕ ਹਾਦਸੇ ਦੀ ਘਟਨਾਂ ਦਾ ਮਾਮਲਾ ਸਾਮ੍ਹਣੇ ਆਇਆ ਹੈ । ਜਾਣਕਾਰੀ ਮੁਤਾਬਿਕ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਜਲੰਧਰ ਦੌਰੇ ਕਾਰਨ ਪੁਲਸ ਵੱਲੋਂ ਰੂਟ ਡਾਈਵਰਟ ਕੀਤਾ ਗਿਆ ਸੀ। ਉੱਥੇ ਹੋ ਗਵਰਨਰ ਦੌਰੇ ਤੋ ਪਹਿਲਾ ਹੀ ਇਕ ਤੇਜ਼ ਰਫ਼ਤਾਰ ਟਰੱਕ ਨੇ ਗਨਿਆ ਨਾਲ ਭਾਰੀ ਟਰਾਲੀ ਟ੍ਰੈਕਟਰ ਨੂੰ ਸਾਈਡ ਮਾਰ ਦਿੱਤੀ ਜਿਸ ਕਾਰਨ ਚਾਲਕ ਕੋਲੋ ਟਰਾਲੀ ਟ੍ਰੈਕਟਰ ਬੇਕਾਬੂ ਹੋ ਗਿਆ ਅਤੇ ਟਰਾਲੀ ਪਲਟ ਗਈ ।
ਇਸ ਘਟਨਾ ਦੇ ਦੌਰਾਨ ਹਾਈਵੇ ਉੱਤੇ ਜਾਮ ਲੱਗ ਗਿਆ ।ਜਿਸ ਕਾਰਨ ਪੁਲਸ ਵਾਲਿਆ ਨੂੰ ਹੱਥਾਂ ਪੈਰਾਂ ਦੀ ਪੈ ਗਈ । ਅਤੇ ਟ੍ਰੈਕਟਰ ਟਰਾਲੀ ਨੂੰ ਸਾਈਡ ਉੱਤੇ ਕਰਨ ਵਿਚ ਜੁੱਟ ਗਏ । ਅਸਲ ਵਿੱਚ ਕੁੱਛ ਟਾਈਮ ਬਾਅਦ ਗਵਰਨਰ ਨੇ ਇਥੋਂ ਗੁਜ਼ਰਨਾ ਸੀ ਜਿਸ ਕਾਰਨ ਇਹ ਰੂਟ ਖਾਲੀ ਕਰਾਇਆ ਗਿਆ ਸੀ।ਅਤੇ ਟ੍ਰੈਫਿਕ ਡਿਵਰਟ ਕੀਤਾ ਗਿਆ ਸੀ। ਹਲਕੀ ਇਸ ਮਾਮਲੇ ਵਿਚ ਪੁਲਸ ਕਰਮੀਆਂ ਨਾਲ ਗੱਲ ਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਓਹਨਾ ਨੂੰ ਮੀਡੀਆ ਤੋ ਦੂਰੀ ਬਣਾਈ ਰੱਖੀ । ਉੱਥੇ ਹੀ ਘਟਨਾ ਤੋ ਬਾਅਦ ਟਰੱਕ ਚਲਾਕ ਮੋਕੇ ਤੋ ਫਰਾਰ ਹੋ ਗਿਆ ।