ਜਲੰਧਰ -(ਮਨਦੀਪ ਕੌਰ)-ਵਿਧਾਇਕ ਰਮਨ ਅਰੋੜਾ ਜੀ ਨੇ ਦੀਵਾਲੀ ਦੇ ਮੌਕੇ ਉੱਤੇ fire ਬ੍ਰਿਗੇਡ ਦੀ ਟੀਮ ਦੇ ਨਾਲ ਬਾਜ਼ਾਰਾਂ ਦੀਆ ਤੰਗ ਗਲੀਆਂ ਵਿੱਚੋ ਰੋਡ ਮਾਰਚ ਕੱਢਿਆ | ਓਹਨਾ ਨੇ ਕਿਹਾ ਕੇ ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਬਾਜ਼ਾਰਾਂ ਵਿਚ ਆਉਣ ਵਾਲੀ ਜਨਤਾ ਦੀ ਸੁਰੱਖਿਆ ਲਈ fire ਬ੍ਰਿਗੇਡ ਦੀ ਟੀਮ ਬਿਲਕੁਲ ਤਿਆਰ ਹੈ | ਸ਼ਹਿਰ ਦੇ ਹਰ ਚੌਂਕ ਅਤੇ ਭੀੜ- ਭੜ ਵਾਲੀ ਜਗਾਹ ਤੇ fire ਬ੍ਰਿਗੇਡ ਵਾਲਿਆਂ ਦੀ ਇੱਕ ਟੀਮ ਇਕ ਉਪਸਥਿਤ ਰਹੇ ਗੀ | ਤਾਂ ਕਿ ਕਿਸੀ ਵੀ ਤਰ੍ਹਾ ਦੀ ਸਥਿਤੀ ਲਈ ਅਸੀਂ ਤਿਆਰ ਰਹੀਏ | ਇਸ ਦੇ ਨਾਲ ਹੀ ਸਾਰੇ fire ਬ੍ਰਿਗੇਡ ਸਟੇਸ਼ਨਾਂ ਉੱਤੇ ਦਮਕਲ ਗੜੀਆ ਵੀ ਤਿਆਰ ਕੀਤੀਆ ਗਈਆ ਹਨ |
ਓਹਨਾ ਨੇ ਨਾਲ ਇਹ ਵੀ ਕਿਹਾ ਕੇ ਆਪਣੀਆਂ ਦੁਕਾਨਾਂ ਅਤੇ ਘਰ ਦੀਆ ਛੱਤ ਉੱਤੇ ਇਹੋ ਕਿਹਾ ਕੋਈ ਵੀ ਸਮਾਨ ਨਾ ਰੱਖੋ ਤਾਂ ਕੇ ਆਤਿਸ਼ਬਾਜ਼ੀ ਦੇ ਨਾਲ ਕੋਈ ਦੁਰਘਟਨਾ ਹੋ ਸਕੇ | ਓਹਨਾ ਨੇ ਇਹ ਵੀ ਕਿਹਾ ਕੇ ਤਿਉਹਾਰ ਪੂਰੀ ਸਾਵਧਾਨੀ ਨਾਲ ਮਨਾਓ ਅਤੇ ਬਚਿਆ ਤਾਂ ਪਟਾਕੇ ਜਲਾਉਂਦੇ ਹੋਏ ਖਾਸ ਧਿਆਨ ਰੱਖਿਆ ਜਾਵੇ|