ਹੈਦਰਾਬਾਦ -(ਮਨਦੀਪ ਕੌਰ)- ਪੁਸ਼ਪਾ 2 ਦੇ ਅਭਿਨੇਤਾ ਅੱਲੂ ਅਰੁਜਨ ਨੂੰ ਪੁਲਸ ਵੱਲੋਂ ਸੰਧਿਆ ਥੀਏਟਰ ਮਾਮਲੇ ਵਿਚ ਗਿਰਫ਼ਤਾਰ ਕੀਤਾ ਗਿਆ ਹੈ ।ਦਸਿਆ ਜਾ ਰਿਹਾ ਹੈ 4 ਦਸੰਬਰ ਨੂੰ ਫਿਲਮ ਦੀ ਸਕਰੀਨਿੰਗ ਸੀ। ਜਿਸ ਦੌਰਾਨ ਥੀਏਟਰ ਵਿਚ ਹਫੜਾ ਦਫੜੀ ਮੱਚ ਗਈ । ਜਿਸ ਵਿਚ ਇਕ 35 ਸਾਲ ਦੀ ਮਹਿਲਾ ਦੀ ਮੌਤ ਹੋ ਗਈ । ਪੁਲਸ ਵੱਲੋਂ ਇਸ ਫਿਲਮ ਦੇ ਅਭਿਨੇਤਾ ਅਤੇ ਥੀਏਟਰ ਮਾਲਿਕ ਤੇ ਮਾਮਲਾ ਦਰਜ ਕਰ ਕੇ ਓਹਨਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।
ਪੁਲਸ ਨੇ ਸੰਧਿਆ ਥੀਏਟਰ ਦੇ ਮਾਲਿਕ ,ਫਿਲਮ ਅਭਿਨੇਤਾ ,ਅਤੇ ਥੀਏਟਰ ਦੇ ਸੁਰੱਖਿਆ ਮੈਂਬਰਾਂ ਉੱਤੇ ਮਾਮਲਾ ਦਰਜ ਕੀਤਾ ਹੈ । ਅਧਿਕਾਰੀਆਂ ਨੇ ਕਿਹਾ ਕੇ ਓਹਨਾ ਨੂ ਕੋਈ ਵੀ ਸੂਚਨਾ ਨਹੀਂ ਮਿਲੀ ਕੇ ਫਿਲਮ ਦੀ ਟੀਮ ਸਕਰੀਨਿੰਗ ਲਈ ਆਵੇਗੀ। ਆਲੂ ਅਰਜੁਨ ਨੂੰ ਸ਼ੁਕਰਵਾਰ ਚਿੱਕੜ ਪੱਲੀ ਪੁਲਸ ਸਟੇਸ਼ਨ ਦੀ ਇਕ ਟੀਮ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਜਿੱਥੇ ਮਾਮਲਾ ਦਰਾਜ ਕੀਤਾ ਗਿਆ ਸੀ।