ਜਲੰਧਰ -(ਮਨਦੀਪ ਕੌਰ )- ਜਲੰਧਰ ਵਿੱਚ ਗੋਲੀ ਚੱਲਣ ਦੀਆਂ ਵਾਰਦਾਤਾਂ ਘਟਣ ਦਾ ਨਾਮ ਹੀ ਨਹੀਂ ਲੈ ਰਹੀਆ। ਕੋਡ ਆਫ ਕੰਡਕਟ ਲਗਨ ਤੋ ਬਾਅਦ ਵਿੱਚ ਵੀ 48 ਘੰਟਿਆ ਵਿਚ ਗੋਲੀ ਚਲਾਉਣ ਦਿਨ ਇਹ ਦੂਜੀ ਘਟਨਾ ਹੈ । ਮਿਲੀ ਜਾਣਕਾਰੀ ਮੁਤਾਬਿਕ ਪੁਰਾਣੀ ਰੰਜਿਸ਼ ਦੇ ਚਲਦਿਆਂ ਹਮਲਾਵਰਾਂ ਨੇ ਘਰ ਵਿਚ ਵੜ ਕੇ ਗੋਲੀਆ ਚਲਾਈਆ ਹਨ ।
ਦਸਿਆ ਜਾ ਰਿਹਾ ਹੈ ਕੇ ਬਦਮਾਸ਼ਾਂ ਦੁਵਾਰਾ 2 ਫਾਇਰ ਕੀਤੇ ਗਏ ਸਨ ।ਜਿਸ ਵਿੱਚੋ ਪਹਿਲੀ ਗੋਲੀ ਪੀੜਿਤ ਦੀ ਲੱਤ ਵਿਚ ਲੱਗੀ ਅਤੇ ਦੂਜੀ ਗੋਲੀ ਵਿਚ ਨਿਸ਼ਾਨਾ ਗ਼ਲਤ ਹੋਣ ਕਰਕੇ ਬਚ ਗਏ । ਪੀੜਿਤ ਦੀ ਪਹਿਚਾਣ ਵਿਵੇਕ ਮੱਟੂ ਨਿਵਾਸੀ ਜੰਡਿਆਲਾ ਦੇ ਰੂਪ ਵਿਚ ਹੋਈ ਹੈ।
ਵਿਵੇਕ ਨੇ ਦਸਿਆ ਕਿ ਕੁੱਛ ਸਮੇ ਪਹਿਲਾ ਉਸ ਦੇ ਪਿੰਡ ਦੇ ਹੀ ਰਹਿਣ ਵਾਲੇ ਮਨੀ ਬਾਬਾ ਅਤੇ ਬਿੱਲਾ ਦੇ ਨਾਲ ਲੜਾਈ ਹੋਈ ਸੀ।ਜਿਸ ਦਾ ਕੋਈ ਰਾਜੀਨਾਮਾ ਨਹੀਂ ਹੋਇਆ ਸੀ।ਜਿਸ ਦੀ ਖੁੰਦਕ ਦਿਲ ਵਿਚ ਰੱਖ ਕੇ ਓਹਨਾ ਨੇ ਅੱਜ ਗੋਲੀਆ ਚਲਾ ਦਿੱਤੀਆਂ । ਵਿਵੇਕ ਨੇ ਦਸਿਆ ਕਿ ਉਹ ਫਾਇਨਾਂਸ ਦਾ ਕੰਮ ਕਰਦਾ ਹੈ । ਗੋਲੀ ਲੱਤ ਵਿਚ ਲੱਗੀ ਦੇਖ ਕੇ ਮਨੀ ਅਤੇ ਬਿੱਲਾ ਦੋਵੇਂ ਮੋਕੇ ਉੱਤੇ ਫਰਾਰ ਹੋ ਗਏ ।ਅਤੇ ਰਸਤੇ ਵਿਚ ਜਾਂਦੇ ਹੋਏ ਆਟੋ ਚਾਲਕ ਤੋ ਇਸ ਦਾ ਆਟੋ ਵੀ ਖੋ ਕੇ ਲੈ ਗਏ। ਜਿਸ ਦੀ ਰਿਪੋਰਟ ਪੁਲੀਸ ਨੂੰ ਕਰ ਦਿੱਤੀ ਗਈ ਹੈ ।
ਵਿਵੇਕ ਨੂੰ ਜੇਰੇ ਇਲਾਜ ਹਸਪਤਾਲ ਵਿਚ ਦਾਖਿਲ ਕਰਾਇਆ ਗਿਆ ਹੈ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।