ਜਲੰਧਰ-(ਮਨਦੀਪ ਕੌਰ )- ਪੰਜਾਬ ਪੁਲਸ ਵਲੋ ਇਕ ਨਵਜੰਮੇ ਬੱਚੇ ਦੀ ਖਰੀਦਾਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ।ਸੂਚਨਾ ਮਿਲੀ ਸੀ ਕੀ ਬਸਤੀ ਸ਼ੇਖ ਚੌਂਕ ਦੇ ਕੋਲ ਇੱਕ ਨਵਜੰਮੇ ਬੱਚੇ ਦਾ ਸੌਦਾ ਕੀਤਾ ਜਾ ਰਿਹਾ ਹੈ । ਜਦੋਂ ਪੁਲੀਸ ਵੱਲੋਂ ਉਸ ਜਗ੍ਹਾ ਦਾ ਜਾਇਜਾ ਲਿਆ ਗਿਆ ਤਾਂ ਉੱਥੋਂ ਨਵਜੰਮੇ ਬੱਚੇ ਸਮੇਤ ਇਸ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਜੀ ਨੇ ਦਸਿਆ ਕੇ ਜਾਂਚ ਦੌਰਾਨ ਪਤਾ ਲੱਗਾ ਹੈ ਕੇ ਨਵਜੰਮੇ ਬੱਚੇ ਨੂੰ ਜੌ ਕੇ ਇਕ ਲੜਕਾ ਹੈ ਉਸ ਦਾ ਸੌਦਾ 7 ਲੱਖ ਵਿੱਚ ਕੀਤਾ ਜਾ ਰਿਹਾ ਸੀ। ਅਰੋਪੀਆ ਦੀ ਪਹਿਚਾਣ ਕੁਲਵਿੰਦਰ ਕੌਰ ਨਿਵਾਸੀ ਨਿਊ ਸ਼ਿਵ ਨਗਰ ਉਸਦਾ ਪਤੀ ਸੁਖਵਿੰਦਰ ਸਿੰਘ ,ਪਰਮਜੀਤ ਕੌਰ ਨਿਵਾਸੀ ਬਾਘਾ ਪੁਰਾਣਾ ਉਸਦਾ ਪਤੀ ਪਰਮਜੀਤ ਸਿੰਘ ਸੋਨੂੰ ਅਤੇ ਮਨਪ੍ਰੀਤ ਕੌਰ ਨਿਵਾਸੀ ਪਿੰਡ ਕਮਰਾਵਾ ਕਪੂਰਥਲਾ,ਜੌ ਕੇ ਇਸ ਸਮੇਂ ਬੁਲੱਥ ਵਿੱਚ ਰਹਿ ਰਹੀ ਹੈ ਦੇ ਰੂਪ ਵਿਚ ਹੋਈ ਹੈ । ਜਿਸ ਦੇ ਖਿਲਾਫ ਥਾਣਾ 5 ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ । ਅਤੇ ਪੁਲਸ ਸਾਰੇ ਅਰੋਪਿਆ ਤੋ ਪੁਛ ਪੜਤਾਲ ਕਰ ਰਹੀ ਹੈ ।
ਪੁਲਸ ਨੇ ਦੱਸਿਆ ਕਿ ਇਸ ਦੇ ਦੋ ਹੋਰ ਆਰੋਪੀ ਲਾਡੀ ਅਤੇ ਬੱਬੂ ਦੋਵੇਂ ਮੁਕਤਸਰ ਸਾਹਿਬ ਦੇ ਨਿਵਾਸੀ ਹਨ ਓਹਨਾ ਦੀ ਭਾਲ ਕੀਤੀ ਜਾ ਰਹੀ ਹੈ । ਬਾਕੀ ਸਾਰੇ ਆਰੋਪੀ ਨੂੰ ਕੋਰਟ ਵਿੱਚ ਪੇਸ਼ ਕਰ ਕੇ 3 ਦਿਨ ਦਾ ਰਿਮਾਂਡ ਲੈ ਲਿਆ ਹੈ। ਨਵਜੰਮੇ ਬੱਚੇ ਦੀ ਡਾਕਟਰੀ ਜਾਂਚ ਕਰਵਾ ਕੇ ਉਸ ਨੂੰ ਮਦਰ ਹਾਊਸ ਨਾਰੀ ਨਕੇਤਨ ਭੇਜ ਦਿੱਤਾ ਗਿਆ ਹੈ ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਗਿਰੋਹ ਪੂਰੇ ਪੰਜਾਬ ਵਿਚ ਫੈਲਿਆ ਹੋਇਆ ਹੈ । ਅਤੇ ਇਸ ਗਿਰੋਹ ਕੋਲ ਇਹਨਾਂ ਬਚਿਆ ਦੀ ਲਿਸਟ ਸਿਵਿਲ ਹਸਪਤਾਲ ਵਿੱਚੋ ਬਰਾਮਦ ਕੀਤੀ ਜਾਂਦੀ ਹੈ । ਇਸ ਲਿਸਟ ਵਿਚ ਓਹਨਾ ਨਵਜੰਮੇ ਬੱਚਿਆਂ ਦੇ ਨਾਮ ਹੁੰਦੇ ਹਨ ਜਿਹਨਾਂ ਦੇ ਘਰ ਵਿਚ ਪਹਿਲੇ ਬੁਹਤ ਬੱਚੇ ਹੁੰਦੇ ਹਨ ।ਇਹ 1 ਤੋ 1.5 ਲੱਖ ਦੇ ਕੇ ਓਥੇ ਬਚਿਆ ਦਾ ਸੌਦਾ ਕਰ ਲੈਂਦੇ ਹਨ ।ਅਤੇ ਬਾਅਦ ਵਿੱਚ ਜਿਹਨਾਂ ਦੇ ਬੱਚੇ ਨਹੀਂ ਹੁੰਦੇ ਇਸ ਤਰ੍ਹਾ ਦੇ ਜੋੜੇ ਨੂੰ ਲੱਭ ਕੇ ਚੰਗੇ ਦਾਮ ਵਿੱਚ ਬਚਿਆ ਦਾ ਸੌਦਾ ਕੀਤਾ ਜਾਂਦਾ ਹੈ ।ਇਸ ਗਿਰੋਹ ਦੇ ਜ਼ਯਾਦਾ ਤਾਰ ਗ੍ਰਾਹਕ ਬੇ ਔਲਾਦ ਜੋੜੇ ਹੀ ਹੁੰਦੇ ਹਨ।
ਪੁਲੀਸ ਵੱਲੋਂ ਬੱਚੇ ਦੇ ਮਾ ਪਿਓ ਦੀ ਭਾਲ ਕੀਤੀ ਜਾ ਰਹੀ ਹੈ ।