ਜਗਰਾਓਂ-(ਮਨਦੀਪ ਕੌਰ)- ਇਕ ਨੌਜਵਾਨ ਨੇ ਅਪਣੇ ਮਾਮਾ ਦੇ ਰੋਡ ਮਾਰ ਕੇ ਕਤਲ ਕਰ ਦਿੱਤਾ । ਆਰੋਪੀ ਨੂੰ ਮਾਮਾ ਨੇ ਆਪਣੀ ਭਾਣਜੀ ਨੂੰ ਤੰਗ ਨਾ ਕਰਨ ਦੀ ਹਿਦਾਇਤ ਦਿੱਤੀ ਸੀ । ਜਿਸ ਕਾਰਣ ਗੁਸਾਏ ਭਾਣਜੇ ਨੇ ਅਪਣੇ ਮਾਮੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।ਆਰੋਪੀ ਦੀ ਪਹਿਚਾਣ ਰਿਸ਼ਵ ਜੈਨ ਦੇ ਰੂਪ ਵਿਚ ਹੋਈ ਹੈ । ਪੁਲਸ ਨੂੰ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।ਰਿਸ਼ਵ ਨੇ ਅਪਣੇ ਦੋ ਸਾਥੀਆ ਸਮੇਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ।
ਜਾਣਕਾਰੀ ਦੇ ਮੁਤਾਬਿਕ ਸੁਭਾਸ਼ ਗੇਟ ਦੇ ਕੋਲ ਆਪਣੀ ਮਾ ਦੇ ਨਾਲ ਅਤੇ ਮਾਮਾ ਸੁਭਾਸ਼ ਸ਼ਰਮਾ (54,) ਦੇ ਘਰ ਰਹਿ ਰਹੀ ਭਾਣਜੀ ਦੇ ਰਿਸ਼ਵ ਨਾਲ ਪ੍ਰੇਮ ਸੰਬੰਧ ਚੱਲ ਰਹੇ ਸਨ । ਰਿਸ਼ਵ ਜੈਨ ਦੀਆ ਹਰਕਤਾਂ ਦੇ ਕਰਨ ਉਸ ਦਾ ਪਰਿਵਾਰ ਉਸ ਨੂੰ ਕਾਫੀ ਪਹਿਲੇ ਹੀ ਬੇਦਖਲ ਕਰ ਚੁੱਕਾ ਹੈ । ਦੋ ਦਿਨ ਪਹਿਲੇ ਰਿਸ਼ਵ ਦੀ ਪ੍ਰੇਮਿਕਾ ਆਪਣੀ ਮਾ ਦੇ ਨਾਲ ਰਿਸ਼ਵ ਦੇ ਘਰ ਬੋਰੀਆ ਮੋਹਲਾ ਗਈ ।ਜਿੱਥੇ ਓਹਨਾ ਨੇ ਕਾਫੀ ਹੰਗਾਮਾ ਕੀਤਾ । ਯੁਵਕੀ ਨੇ ਦਸਿਆ ਕਿ ਉਸ ਨੂੰ 3 ਮਹੀਨੇ ਪਹਿਲਾ ਹੀ ਰਿਸ਼ਵ ਦੇ ਨਸ਼ਾ ਅਤੇ ਚੋਰੀ ਕਰਨ ਦੀ ਆਦਤ ਬਾਰੇ ਪਤਾ ਲੱਗਾ ।ਜਿਸ ਤੋ ਬਾਅਦ ਉਸ ਨੇ ਰਿਸ਼ਵ ਨੂੰ ਉਸੀ ਸਮੇ ਛੱਡ ਦਿੱਤਾ । ਜਿਸ ਤੋ ਰਿਸ਼ਵ ਓਹਨੂੰ ਤੰਗ ਕਰਨ ਲੱਗਾ ।
ਇਸ ਸੰਬੰਧ ਵਿਚ ਯੂਵਕੀ ਨੇ 3 ਦਿਨ ਪਹਿਲਾ ਆਨਲਾਈਨ ਸ਼ਿਕਾਇਤ ਵੀ ਦਰਜ ਕਰਵਾਈ ਸੀ। ਇਸ ਤੋ ਤੋ ਗੁਸਾਏ ਰਿਸ਼ਵ ਨੇ ਬੁੱਧਵਾਰ ਸਵੇਰੇ 9.30 ਬਜੇ ਘਰ ਗਿਆ ।ਅਤੇ ਸਮਾਨ ਤੋੜਨ ਲਗ ਗਿਆ ।ਇਸ ਦਰਮਿਆਨ ਯੁਵਕਿ ਦੇ ਮਾਮਾ ਦੀ ਰਿਸ਼ਵ ਨਾਲ ਬੁਹਤ ਕਹਾ ਸੁਣੀ ਹੋਈ। ਜਿਸ ਤੋ ਬਾਅਦ ਰਿਸ਼ਵ ਨੇ ਮਾਮਾ ਸੰਜੀਵ ਨੂੰ ਧਮਕੀ ਵੀ ਦਿੱਤੀ। ਜਿਸ ਤੋ ਬਾਅਦ ਰਿਸ਼ਵ ਨੇ ਆਪਣੇ ਦੋ ਸਾਥੀਆ ਸਮੇਤ ਮਿਲ ਕੇ ਮਾਮਾ ਦਾ ਕਤਲ ਕਰ ਦਿੱਤਾ ।