ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਕੋਲ ਪੈਂਦੇ ਆਦਮਪੁਰ ਵਿੱਚੋਂ ਇੱਕ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਹ ਨੌਜਵਾਨ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਕੋਟਲੀ ਦਾ ਭਾਂਜਾ ਸੀ।
ਮ੍ਰਿਤਕ ਦੀ ਪਹਿਚਾਨ ਸਨੀ ਨਿਵਾਸੀ ਬਿਆਸ ਪਿੰਡ ਦੇ ਰੂਪ ਵਿੱਚ ਹੋਈ ਹੈ । ਜਿਕਰ ਯੋਗ ਹੈ ਕਿ ਸਨੀ ਦੇ ਨਾਲ ਉਸਦੇ ਦੋ ਦੋਸਤ ਵੀ ਸਨ ਜੋ ਕਿ ਦੋਵੇਂ ਹੀ ਬਹੁਤ ਗੰਭੀਰ ਰੂਪ ਵਿੱਚ ਜਖਮੀ ਹਨ। ਇਸ ਮਾਮਲੇ ਦੀ ਜਾਣਕਾਰੀ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਇੱਕ ਆਡੀਓ ਦੇ ਜਰੀਏ ਦਿੱਤੀ ਹੈ।
ਜਿਸ ਵਿੱਚ ਵਿਧਾਇਕ ਨੇ ਸਾਫ ਤੌਰ ਤੇ ਕਿਹਾ ਹੈ ਕਿ ਰਾਤ 3 ਵਜੇ 7-8 ਬਦਮਾਸ਼ਾਂ ਵੱਲੋਂ ਉਸ ਦੇ ਭਾਂਜੇ ਦਾ ਕਤਲ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਇੱਕ ਮਾਮੂਲੀ ਜਿਹੇ ਝਗੜੇ ਨੂੰ ਲੈ ਕੇ ਗੱਲ ਇਥੋਂ ਤੱਕ ਪਹੁੰਚ ਗਈ ਕਿ ਬਦਮਾਸ਼ਾਂ ਨੇ ਮੇਰੇ ਭਾਣਜੇ ਦਾ ਕਤਲ ਕਰ ਦਿੱਤਾ।
ਜਖਮੀਆਂ ਨੂੰ ਜੇਰੇ ਇਲਾਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੁਖਵਿੰਦਰ ਕੋਟਲੀ ਜੀ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਆਦਮਪੁਰ ਅਤੇ ਪੂਰੇ ਪੰਜਾਬ ਵਿੱਚ ਕਾਨੂੰਨੀ ਵਿਵਸਥਾ ਬਹੁਤ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਚੋਣ ਜਾਬਤਾ ਲੱਗਣ ਤੋਂ ਬਾਅਦ ਵੀ ਇਹਨਾਂ ਵਾਰਦਾਤਾਂ ਤੇ ਨੱਥ ਨਹੀਂ ਪਾਈ ਜਾ ਰਹੀ।
ਜਿਕਰਯੋਗ ਹੈ ਕਿ ਅੱਜ ਆਪ ਪਾਰਟੀ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਲੰਧਰ ਆਉਣਾ ਹੈ ਤੇ ਉਸ ਤੋਂ ਪਹਿਲਾਂ ਹੀ ਕਾਂਗਰਸ ਵਿਧਾਇਕ ਦੇ ਭਾਂਜੇ ਦਾ ਕਤਲ ਹੋ ਜਾਂਦਾ ਹੈ। ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਕਾਂਗਰਸ ਵਿਧਾਇਕ ਨੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੂੰ ਕਿਹਾ ਕਿ ਉਸ ਆਰੋਪੀਆਂ ਨੂੰ ਫੜ ਕੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ।