ਜਲੰਧਰ -(ਮਨਦੀਪ ਕੌਰ )- ਨਗਰ ਨਿਗਮ ਦੀਆ ਵੋਟਾਂ ਨੂੰ ਲੇ ਕੇ ਵਾਰਡ ਨੰਬਰ 64 ਤੋ ਆਮ ਆਦਮੀ ਪਾਰਟੀ ਦੀ ਟਿਕਟ ਦੇ ਦਾਵੇਦਾਰ ਸੀਨੀਅਰ ਆਪ ਨੇਤਾ ਰਾਜ ਕੁਮਾਰ ਮਦਾਨ ਦੇ ਵਲੋ ਆਪਣੇ ਵੱਲ ਲੋਕਾ ਦਾ ਚੁਣਾਵੀ ਰੁਝਾਨ ਬਣਾਉਣ ਲਈ ਆਦਰਸ਼ ਨਗਰ , ਚੌਪਾਟੀ ਦੇ ਕੋਲ ਖੋਲ੍ਹੇ ਗਏ ਚੁਣਾਵੀ ਦਫ਼ਤਰ ਦਾ ਉਦਘਾਟਨ MLA ਰਮਨ ਅਰੋੜਾ ਵਲੋ ਕੀਤਾ ਗਿਆ ਹੈ ।
ਇਸ ਮੌਕੇ ਰਮਨ ਅਰੋੜਾ ਜੀ ਨੇ ਕਿਹਾ ਕੇ ਇਸ ਪੂਰੇ ਵਾਰਡ ਵਿਚ ਆਮ ਆਦਮੀ ਪਾਰਟੀ ਦੀ ਲਹਿਰ ਹੈ । ਓਹਨਾ ਕਿਹਾ ਕਿ ਇਸ ਨਗਰ ਨਿਗਮ ਦੀਆ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਰਹ ਨਾਲ ਤਿਆਰ ਹੈ ।ਅਤੇ ਪਾਰਟੀ ਦੇ ਸਾਰੇ ਮੈਂਬਰਾਂ ਨੇ ਕਮਰ ਕਸ ਲਈ ਹੈ ।ਓਹਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੇ 85 ਵਾਰਡਾਂ ਵਿੱਚ ਚੁਣਾਵ ਲੜਨ ਗੇ ਅਤੇ ਬੁਹਤ ਹੀ ਚੰਗੀਆ ਵੋਟਾਂ ਨਾਲ ਜਿੱਤ ਹਾਸਿਲ ਕਰਨ ਗੇ। ਓਹਨਾ ਕਿਹਾ ਕਿ ਇਸ ਬਾਰ ਨਿਗਮ ਸਦਨ ਵਿਚ ਆਪ ਦਾ ਹੀ ਮੇਅਰ ਬਣੇ ਗਾ । ਆਮ ਜਨਤਾ ਦਾ ਆਪ ਪਾਰਟੀ ਉੱਤੇ ਵਿਸ਼ਵਾਸ ਬੁਹਤ ਹੈ ।ਓਹਨਾ ਨੂ ਪਤਾ ਹੈ ਕਿ ਪੰਜਾਬ ਦਾ ਵਿਕਾਸ ਆਪ ਪਾਰਟੀ ਹੀ ਕਰਾ ਸਕਦੀ ਹੈ । ਇਸ ਲਈ ਹੀ ਦੂਜੀ ਪਾਰਟੀਆਂ ਦੇ ਮੈਂਬਰ ਵੀ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ਵਿਚ ਆ ਰਹੇ ਹਨ ।
ਓਹਨਾ ਕਿਹਾ ਕਿ ਰਾਜ ਕੁਮਾਰ ਮਦਾਨ ਇਹਨਾ ਵੋਟਾਂ ਵਿਚ ਜਿੱਤ ਪ੍ਰਾਪਤ ਕਰ ਕੇ ਸਾਡੀਆ ਉਮੀਦਾ ਉੱਤੇ ਖਰੇ ਉਤਰਨ ਗੇ । ਓਹਨਾ ਨੇ ਪੂਰੀ ਪਾਰਟੀ ਦੇ ਮੈਂਬਰਾਂ ਨੂੰ ਰਾਜ ਕੁਮਾਰ ਮਦਾਨ ਦਾ ਸਾਥ ਦੇਣ ਲਈ ਅਪੀਲ ਕੀਤੀ ਹੈ ।