ਲੁਧਿਆਣਾ-(ਮਨਦੀਪ ਕੌਰ)- ਬੁੱਢਾ ਨਾਲਾ ਨੂੰ ਕੇ ਕੇ ਮਾਮਲਾ ਬੁਹਤ ਹੀ ਜਿਆਦਾ ਗਰਮਾਇਆ ਹੋਇਆ ਹੈ । ਉੱਥੇ ਹੀ ਅੱਜ ਲੱਖਾ ਸਿਧਾਣਾ ਅਤੇ ਉਸ ਦੇ ਸਾਥੀਆਂ ਸਮੇਤ ਬੁੱਢਾ ਨਾਲਾ ਨੂੰ ਲੈ ਕੇ ਪ੍ਰਦਰਸ਼ਨ ਕਰਨਾ ਸੀ ।
ਉਸ ਤੋ ਪਹਿਲਾ ਹੀ ਲੱਖਾ ਸਿਧਾਣਾ ਅਤੇ ਉਸ ਦੇ 9 ਸਾਥੀਆਂ ਨੂੰ ਘਰ ਵਿਚ ਹੀ ਨਜ਼ਰ ਬੰਦ ਕਰ ਦਿੱਤਾ ਗਿਆ ਹੈ । ਇਸ ਦੀ ਪੁਸ਼ਟੀ ਬਾਬਾ ਹਰਦੀਪ ਸਿੰਘ ਨੇ ਕੀਤੀ ਹੈ ।ਜੌ ਕੇ ਕਈ ਮਸਲਿਆਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਲੱਖਾ ਸਿਧਾਣਾ ਦਾ ਸਾਥ ਦੇ ਰਹੇ ਸਨ । ਇਸ ਲਈ ਬਠਿੰਡਾ ਪੁਲੀਸ ਵਲੋ ਲੱਖਾ ਸਿਧਾਣਾ ਤੇ ਉਸ ਦੇ ਕਈ ਹੋਰ ਸਾਥੀਆਂ ਨੂੰ ਘਰ ਵਿਚ ਹੀ ਨਜ਼ਰ ਬੰਦ ਕਰ ਦਿੱਤਾ ਗਿਆ ਹੈ ।
ਦਸ ਦੇਈਏ ਕੇ ਲੱਖਾ ਸਿਧਾਣਾ ਨੇ ਬੁੱਢਾ ਨਾਲਾ ਦੇ ਗੰਦੇ ਪਾਣੀ ਨੂੰ ਲੈ ਕੇ ਓਥੇ ਆਪਣੀ ਸਾਥੀਆਂ ਸਮੇਤ ਪ੍ਰਦਰਸ਼ਨ ਕਰਨਾ ਸੀ।ਓਥੇ ਹੀ ਲੁਧਿਆਣਾ ਦੇ ਲੋਕ ਵੀ ਲੱਖਾ ਸਿਧਾਣਾ ਦੇ ਵਿਰੌਧ ਵਿੱਚ ਇਕੱਠੇ ਹੋਏ ਸਨ । ਜਿਲ੍ਹਾ ਪ੍ਰਸ਼ਾਸ਼ਨ ਨੇ ਇਸ ਟਕਰਾਵ ਨੂੰ ਰੋਕਣ ਲਈ ਲੱਖਾ ਸਿਧਾਣਾ ਨੂੰ ਘਰ ਵਿਚ ਨਜ਼ਰ ਬੰਦ ਕਰ ਦਿੱਤਾ ਹੈ ।