ਜਲੰਧਰ-(ਮਨਦੀਪ ਕੌਰ)-ਜਲੰਧਰ ਵਿਚ ਟ੍ਰੈਵਰਲ ਏਜੇਂਟਾਂ ਦੀ ਮਨਮਰਜ਼ੀ ਵੱਧਦੀ ਜਾ ਰਹੀ ਹੈ | ਆਏ ਦਿਨ ਕੋਈ ਨਾ ਕੋਈ ਟਰੈਵਲ ਏਜੇਂਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਿਹਾ ਹੈ | ਇਹੋ ਜਿਹੀ ਹੀ ਖ਼ਬਰ ਜਲੰਧਰ ਤੋਂ ਸਾਮਣੇ ਆ ਰਹੀ ਹੈ | ਮਿਲੀ ਜਾਣਕਾਰੀ ਦੇ ਮੁਤਾਬਿਕ ਅਰਬਨ ਸਟੇਟ ਤੋਂ VOA ਨਾਮ ਦੀ ਕੰਪਨੀ ਵਲੋਂ 5 ਮੁੰਡਿਆਂ ਨੂੰ ਵਿਦੇਸ਼ ਭੇਜਣਾ ਦੇ ਨਾਮ ਤੇ ਠੱਗੀ ਕੀਤੀ ਗਈ ਹੈ |
Jehna ਦਾ ਕਹਿਣਾ ਹੈ ਕੇ ਏਜੇਂਸੀ ਨੇ ਸਾਨੂੰ ਇੱਕ ਮਹੀਨੇ ਵਿਚ ਬਾਹਰ ਭੇਜਣ ਦਾ ਵਾਧਾ ਕੀਤਾ ਸੀ | ਜਿਸ ਲਾਇ ਓਹਨਾ ਨੇ ਸਾਡੇ ਤੋਂ ਸਭ ਤੋਂ ਪਹਿਲਾ 2000 ਰੁਪਏ ਦੀ ਮੰਗ ਕੀਤੀ ਫਿਰ 3 ਬਾਰ ਮੈਡੀਕਲ ਕਰਵਾਇਆ ਅਤੇ ਬਾਅਦ ਚ 25000 ਵਿਚ ਆਫ਼ਰ ਲੈੱਟਰ ਦਿਤੀ | ਜਿਸ ਤੋਂ ਬਾਅਦ ਪਤਾ ਲੱਗਾ ਕੇ ਆਫ਼ਰ ਲੈੱਟਰ ਨਕਲੀ ਹੈ | ਜਿਸ ਤੋਂ ਬਾਅਦ ਯੁਵਕਾਂ ਨੇ ਦਫਤਰ ਦੇ ਬਾਹਰ ਜਮ ਕੇ ਹੰਗਾਮਾ ਕੀਤਾ | ਸਾਰੇ ਪੀੜਿਤ ਫਿਲੌਰ ਦੇ ਰਹਿਣ ਵਾਲੇ ਹਨ |