ਜਲੰਧਰ -(ਮਨਦੀਪ ਕੌਰ)- ਵਿਵਾਦਾਂ ਵਿੱਚ ਰਹਿਣ ਵਾਲਾ ਕੁਲੜ੍ਹ ਪੀਜ਼ਾ ਕਪਲ ਇਕ ਵਾਰ ਫਿਰ ਵਿਵਾਦਾਂ ਵਿਚ ਆ ਗਿਆ ਹੈ । ਦਸ ਦੇਈਏ ਕੇ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ ਤੋ unfollow ਕਰ ਦਿੱਤਾ ਹੈ ।
ਇਸ ਤੋਂ ਇਲਾਵਾ ਉਹ ਆਪਣੇ ਆਪਣੇ ਅਕਾਊਂਟ ਉੱਤੇ ਅਲਗ ਅਲੱਗ ਪੋਸਟ ਕਰ ਰਹੇ ਹਨ । ਇਸ ਤੋਂ ਬਾਅਦ ਓਹਨਾ ਦੇ ਤਲਾਕ ਦੀਆ ਖਬਰਾਂ ਵੱਧਦੀਆ ਹੀ ਨਜ਼ਰ ਆ ਰਹੀਆਂ ਹਨ ।
ਦਸ ਦੇਈਏ ਕੇ ਗੁਰਪ੍ਰੀਤ ਨੇ ਆਪਣੇ ਅਕਾਊਂਟ ਤੇ ਇਕ ਪੋਸਟ ਸ਼ੇਅਰ ਕੀਤੀ ਹੈ ।ਜਿਸ ਉੱਤੇ ਯੂਜ਼ਰ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ” ਮਤਲਬ ਤਲਾਕ ਕਨਫਰਮ ” ।ਬਾਕੀ ਇਹਨਾ ਦੋਨਾਂ ਨੇ ਇਹ ਕਿਉ ਕੀਤਾ ਹੈ ।ਇਸਦੀ ਕੋਈ ਵੀ ਜਾਣਕਾਰੀ ਸਾਮ੍ਹਣੇ ਨਹੀਂ ਆ ਰਹੀ ।
ਪਰ ਇਸ ਖ਼ਬਰ ਨੇ ਇੰਟਰਨੈੱਟ ਉੱਤੇ ਤਹਿਲਕਾ ਮਚਾ ਦਿੱਤਾ ਹੈ । ਤੁਹਾਨੂੰ ਦੱਸ ਦੇਈਏ ਕੇ ਸਹਿਜ ਅਰੋੜਾ ਦੀ ਪਤਨੀ ਗੁਰਪ੍ਰੀਤ ਦਾ ਅਕਾਊਂਟ ਹੈਕ ਹੋ ਗਿਆ ਹੈ ।ਜਿਸ ਦੀ ਜਾਣਕਾਰੀ ਓਹਨਾ ਨੇ ਖੁਦ ਦਿੱਤੀ ਹੈ ।