ਜਲੰਧਰ -(ਮਨਦੀਪ ਕੌਰ )- ਵਾਰਡ ਨੰਬਰ 56 ਵਿੱਚੋ ਮੁਕੇਸ਼ ਸੇਠੀ ਜੌ ਕੇ ਆਪ ਪਾਰਟੀ ਦੇ ਉਮੀਦਵਾਰ ਹਨ ।ਓਹਨਾ ਨੂੰ ਵਾਰਡ ਵਾਸੀਆ ਵਲੋ ਬੁਹਤ ਹੀ ਬਹੁਮਤ ਵੋਟਾਂ ਨਾਲ ਜਿਤਾਉਣ ਦਾ ਵਾਧਾ ਕੀਤਾ ਗਿਆ ਹੈ। ਜਿਸ ਵਿਚ ਮੋਹਿੰਦਰ ਭਗਤ ਜੀ ਵੀ ਓਹਨਾ ਦੀ ਸਪੋਰਟ ਕਰਦੇ ਨਜ਼ਰ ਆ ਰਹੇ ਹਨ ।
ਮੁਕੇਸ਼ ਸੇਠੀ ਜੀ ਨੇ ਆਪਣੇ ਵਾਰਡ ਵਾਸੀਆ ਲਈ ਇਹ ਜ਼ਕੀਨੀ ਬਣਾਇਆ ਹੈ ਕੇ ਅਗਰ ਵਾਰਡ ਵਾਸੀ ਇਸ ਵਾਰ ਜਿੱਤ ਦਾ ਤਾਜ਼ ਓਹਨਾ ਦੇ ਸਿਰ ਉੱਤੇ ਸਜਾਉਂਦੇ ਹਨ ਤਾਂ ਉਹ ਵਾਰਡ ਵਿਚ ਆਉਣ ਵਾਲੀ ਗੰਦੇ ਪਾਣੀ ਦੀ ਸਮੱਸਿਆ ਨੂੰ ਪਹਿਲ ਦੇ ਤੌਰ ਉੱਤੇ ਹੱਲ ਕਰਾਉਣ ਗੇ ।
ਓਹਨਾ ਕਿਹਾ ਕਿ ਓਹਨਾ ਦਾ ਵਾਰਡ ਓਹਨਾ ਦਾ ਪਰਿਵਾਰ ਹੈ ਅਗਰ ਓਹਨਾ ਦੇ ਪਰਿਵਾਰ ਵਿੱਚੋ ਕਦੀ ਵੀ ਕਿਸੀ ਨੂੰ ਅੱਧੀ ਰਾਤ ਵੀ ਓਹਨਾ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਆਪਣੇ ਵਾਰਡ ਵਾਸੀਆ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਗੇ । ਓਹਨਾ ਦੇ ਹੱਕ ਵਿੱਚ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਜੀ ਨੇ ਵੀ ਮੁਕੇਸ਼ ਸੇਠੀ ਜੀ ਨੂੰ ਜਿੱਤ ਹਾਸਿਲ ਕਰਵਾ ਕੇ ਆਪ ਪਾਰਟੀ ਦਾ ਮੇਅਰ ਬਣਾਉਣ ਦੀ ਅਪੀਲ ਕੀਤੀ ਹੈ ।
ਮੁਕੇਸ਼ ਸੇਠੀ ਦੀ ਕਾਰਗੁਜਾਰੀ ਨੂੰ ਦੇਖਦੇ ਹੋਏ ਵਾਰਡ ਨੰਬਰ 56 ਵਿੱਚੋ ਆਜ਼ਾਦ ਖੜੇ ਉਮੀਦਵਾਰ ਸ. ਵਿਕਰਮਜੀਤ ਸਿੰਘ ਜੀ ਅਤੇ ਸ. ਜਸਵੀਰ ਸਿੰਘ ਮਾਨ ਜੀ ਨੇ ਵੀ ਆਪਣਾ ਸਮਰਥਨ ਮੁਕੇਸ਼ ਸੇਠੀ ਜੀ ਨੂੰ ਦੇ ਦਿੱਤਾ ਹੈ । ਓਹਨਾ ਕਿਹਾ ਕਿ ਅਸੀ ਮੁਕੇਸ਼ ਸੇਠੀ ਜੀ ਜੀ ਕਾਰਗੁਜ਼ਾਰੀ ਨੂੰ ਦੇਖ ਕੇ ਓਹਨਾ ਤੋ ਪ੍ਭਾਵਿਤ ਹੋਏ ਹਾਂ।ਜਿਸ ਕਾਰਨ ਅਸੀ ਆਪਣਾ ਸਮਰਥਨ ਆਪ ਪਾਰਟੀ ਦੇ ਉਮੀਦਵਾਰ ਮੁਕੇਸ਼ ਸੇਠੀ ਜੀ ਨੂੰ ਦਿੱਤਾ ਹੈ। ਇਸ ਮੌਕੇ ਉੱਤੇ ਮੁਕੇਸ਼ ਸੇਠੀ ਜੀ ਨੇ ਜਸਵੀਰ ਸਿੰਘ ਮਾਨ ਅਤੇ ਵਿਕਰਮਜੀਤ ਸਿੰਘ ਜੀ ਦਾ ਦਿਲੋਂ ਧੰਨਵਾਦ ਕੀਤਾ ਹੈ ।