ਨੋਏਡਾ-(ਮਨਦੀਪ ਕੌਰ)- 29ਵੀ ਮੰਜ਼ਿਲ ਤੋ ਛਲਾਂਗ ਲੱਗਾ ਕੇ ਰਿਧੀ ਮੁਸਤਫ਼ਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ । ਰਿਧੀ ਇਕ ਰਿਟਾਇਰਡ IAS ਮੋਹਮੰਦ ਮੁਸਤਫ਼ਾ ਦੀ ਬੇਟੀ ਹੈ । ਇਹ ਘਟਨਾ 128 ਸੈਕਟਰ JP ਵਿਸ਼ ਟਾਊਨ ਸੋਸਾਇਟੀ ਦੀ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਤੁਰੰਤ ਜਾਂਚ ਵਿਚ ਲਗ ਗਈ ਹੈ ।
ਪੁਲੀਸ ਨੇ ਫਲੈਟ ਦੇ ਆਸ ਪਾਸ ਦੇ CCTV ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਮੁਤਾਬਿਕ IAS ਮਹੋਮੰਦ ਮੁਸਤਫ਼ਾ ਇਸ ਸਾਲ ਜੂਨ ਵਿੱਚ ਰਿਟਾਇਰਡ ਹੋਏ ਸਨ। ਪੁਲੀਸ ਅਧਿਕਾਰੀ ਲਕਸ਼ਮੀ ਸਿੰਘ ਨੇ ਦਸਿਆ ਕਿ ਰਿਧੀ ਮੁਸਤਫ਼ਾ ਨੇ ਐਤਵਾਰ ਨੂੰ ਆਪਣੀ ਸੋਸਾਇਟੀ ਦੀ 29ਵੀ ਮੰਜਿਲ ਤੋਂ ਛਲਾਂਗ ਲੱਗਾ ਦਿੱਤੀ । ਜਿਸ ਕਾਰਨ ਰਿਧੀ ਮੁਸਤਫ਼ਾ ਦੀ ਮੌਤ ਹੋ ਗਈ ।ਪੁਲੀਸ ਨੇ ਬਾਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਹਾਲਾਂਕਿ ਸੁਸਾਇਡ ਦੀ ਵਜ੍ਹਾ ਅਜੇ ਤਕ ਸਾਮ੍ਹਣੇ ਨਹੀ ਆਈ ਹੈ।