ਜਲੰਧਰ -(ਮਨਦੀਪ ਕੌਰ)– ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਅਗੁਵਾਈ ਹੇਠ ਨਾਕੇ ਬੰਦੀ ਕੀਤੀ ਜਾ ਰਹੀ ਹੈ । ਜਿਸ ਦੇ ਚਲਦੇ ਗੱਡੀਆ ਦੀ ਚੈਕਿੰਗ ਕਿਤਿਤ ਜਾ ਰਹੀ ਹੈ । ਨਾਕੇਬੰਦੀ ਦੌਰਾਨ ਪੁਲਸ ਨੂੰ 100 ਪੇਟੀਆਂ ਸ਼ਰਾਬ ਦੀ ਖੇਪ ਮਿਲੀ ਹੈ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਉੱਤੇ ਨਾਕੇਬੰਦੀ ਕੀਤੀ ਗਈ ਸੀ। ਜਿਸ ਉੱਤੇ ਪੁਲਸ ਵੱਲੋ ਕਾਰਵਾਈ ਕਰਦੇ ਹੋਏ 100 ਪੇਟੀਆਂ ਸ਼ਰਾਬ ਦੀਆ ਫੜੀਆ ਗਈਆਂ ਹਨ । ਪੁਲਸ ਨੇ ਦੱਸਿਆ ਕਿ ਇਹ ਸ਼ਰਾਬ ਕੇਵਲ ਚੰਡੀਗੜ੍ਹ ਵਿਚ ਹੀ ਬਿਕ ਸਕਦੀ ਹੈ।
ਆਰੋਪੀ ਦੀ ਪਹਿਚਾਣ ਸੰਜੀਵ ਕੁਮਾਰ ਉਰਫ ਸੰਜੁ ਨਿਵਾਸੀ ਗੌਤਮ ਨਗਰ ਅਤੇ ਜਸਬੀਰ ਸਿੰਘ ਆਨੰਦ ਅਜੇ ਪੁਲੀਸ ਦੀ ਗ੍ਰਿਫ਼ਤ ਵਿਚ ਬਾਹਰ ਹਨ । ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ।ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ ।