ਜਲੰਧਰ – (ਮਨਦੀਪ ਕੌਰ ) -ਖਿੰਗਰਾ ਗੇਟ ਗੋਲੀਕਾਂਡ ਵਿਚ ਜ਼ਖ਼ਮੀ ਹੋਏ ਬਾਦਸ਼ਾਹ ਨਾਮਕ ਵਿਅਕਤੀ ਦੀ ਜੋਹਲ ਹਸਪਤਾਲ ਵਿਚ ਮੌਤ ਹੋ ਗਈ ਹੈ |
ਉਸ ਦੀ ਮੌਤ ਤੋਂ ਬਾਅਦ ਬਾਦਸ਼ਾਹ ਦੇ ਪਰਿਜਣਾ ਨੇ ਜਲੰਧਰ- ਹੁਸ਼ਿਆਰਪੁਰ ਹਾਈਵੇ ਉੱਤੇ ਧਰਨਾ ਲੱਗਾ ਦਿੱਤਾ ਹੈ | ਮੌਕੇ ਤੇ ਮਾਹੌਲ ਖਰਾਬ ਹੁੰਦਾ ਦੇਖ ਕੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਮੌਕੇ ਤੇ ਪਹੁੰਚੇ | ਅਤੇ ਜਿਸ ਤੋਂ ਬਾਅਦ ਧਾਰਨਾ ਦੇ ਰਹੇ ਨੇਤਾ ਅਤੇ ਪਰਿਵਾਰਿਕ ਮੈਂਬਰਾਂ ਨਾਲ ਗੱਲ ਕੀਤੀ | ਜਿਸ ਤੋਂ ਬਾਅਦ ਧਰਨਾ ਚੁੱਕ ਦਿੱਤੋ ਗਿਆ|
ਜਾਣਕਾਰੀ ਦੇ ਮੁਤਾਬਿਕ ਕਾਂਗਰਸ ਦੇ ਵੱਡੇ ਨੇਤਾ ਦੇ ਕਰੀਬੀ ਮੰਨੂ ਕਪੂਰ ਦਾ ਕਿਸੀ ਗੱਲ ਨੂੰ ਲੈ ਕੇ ਬਾਦਸ਼ਾਹ ਨਾਮ ਦੇ ਆਦਮੀ ਨਾਲ ਲੜਾਈ ਝਗੜਾ ਹੋ ਗਿਆ ਸੀ |ਅੱਜ ਬਾਦਸ਼ਾਹ ਆਪਣੇ ਸਾਥੀਆਂ ਸਮੇਤ ਮੰਨੂ ਨਾਲ ਗੱਲ ਕਰਨ ਓਹਦੇ ਘਰ ਦੇ ਕੋਲ ਪਹੁੰਚਿਆ | ਜਿਸ ਤੋਂ ਬਾਅਦ ਮੰਨੂ ਨੇ ਗੁੱਸੇ ਵਿਚ ਆ ਕੇ ਬਾਦਸ਼ਾਹ ਤੇ ਗੋਲੀ ਚਲਾ ਕੇ ਉਸ ਦਾ ਕਤਲ ਕਰ ਦਿੱਤਾ | ਪੁਲਿਸ ਨੇ ਮਨੂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਸ਼ਾਨ ਬੀਨ ਕਰ ਰਹੀ ਹੈ|