ਹੁਸ਼ਿਆਰਪੁਰ -(ਮਨਦੀਪ ਕੌਰ)- ਵਿਦੇਸ਼ ਭੇਜਣ ਦੇ ਨਾਮ ਤੇ ਧੋਖਾ ਧੜੀ ਦੇ ਮਾਮਲੇ ਆਏ ਦਿਨ ਹੀ ਵਧਦੇ ਜਾ ਰਹੇ ਹਨ । ਇਹੋ ਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਤੋ ਸਾਮ੍ਹਣੇ ਆਇਆ ਹੈ । ਜਿੱਥੇ ਦੇ ਨਿਵਾਸੀ ਪਰਦੀਪ ਕੁਮਾਰ ਨੇ ਚੰਡੀਗੜ੍ਹ ਸੈਕਟਰ 17 ਦੇ ਰਹਿਣ ਵਾਲੇ ਵਰਿਸ਼ ਚੌਹਾਨ ਅਤੇ ਸਤਿੰਦਰ ਸਿੰਘ ਉੱਤੇ ਵੀਜ਼ਾ ਦਿਵਾਉਣ ਦੇ ਨਾਮ ਉੱਤੇ 3 ਲੱਖ ਦੀ ਧੋਖਾ ਧੜੀ ਦਾ ਨਾਮ ਲਗਾਇਆ ਹੈ ।
ਜਾਣਕਾਰੀ ਮੁਤਾਬਿਕ ਨਵੰਬਰ ਵਿੱਚ ਅਰੋਪੀਆਂ ਨੇ ਵਿਦੇਸ਼ ਭੇਜਣ ਦੇ ਨਾਮ ਉੱਤੇ ਉਸ ਕੋਲੋ ਪੈਸੇ ਲਏ ਸਨ । ਪਰ ਵਾਰਿਸ਼ ਚੌਹਾਨ ਅਤੇ ਸਤਿੰਦਰ ਸਿੰਘ ਨੇ ਨਾ ਤਾਂ ਓਹਨਾ ਨੂ ਵੀਜ਼ਾ ਦਿੱਤਾ ਅਤੇ ਨਾ ਹੀ ਪੈਸੇ ਵਾਪਿਸ ਕੀਤੇ। ਇਸ ਤੋਂ ਬਾਅਦ ਦੋਨਾਂ ਤੇ ਕਾਰਵਾਈ ਕਰਦੇ ਹੋਏ ਦੋਨਾਂ ਅਰੋਪੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ।
ASI ਸਤੀਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਰਵਾਈ ਨੂੰ ਫਾਸਟ ਟਰੈਕ ਵਿਚ ਪਾਇਆ ਹੋਇਆ ਹੈ । ਅਰੋਪੀਆਂ ਨੂੰ ਪੁੱਛ ਪੜਤਾਲ ਲਈ ਨੋਟੀਸ ਜਾਰੀ ਕਰ ਦਿੱਤਾ ਗਿਆ ਹੈ