ਜਲੰਧਰ-(ਮਨਦੀਪ ਕੌਰ )- ਅੱਜ ਕਲ ਪੰਜਾਬ ਪੁਲਸ ਪੂਰੀ ਤਰ੍ਹਾ ਐਕਸ਼ਨ ਮੂਡ ਵਿੱਚ ਚਲ ਰਹੀ ਹੈ । ਪੰਜਾਬ ਪੁਲੀਸ ਵਲੋ ਲਗਾਤਾਰ ਬਦਮਾਸ਼ਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ । ਉਥੇ ਹੀ ਅੱਜ ਪੰਜਾਬ ਪੁਲਸ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਵਿੱਚ ਗੋਲੀਆ ਚਲੀਆ ਹਨ । ਇਹ ਐਨਕਾਉਂਟਰ ਨੰਗਲ ਕਰਾਰਖਾ ਵਿੱਚ ਹੋਇਆ ਹੈ ।
ਅਸਲ ਵਿੱਚ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਜੀ ਦੀ ਅਗੁਵਾਈ ਹੇਠ ਟੀਮ ਨੇ ਕੁਖਿਆਤ ਬਿਸ਼ਨੋਈ ਦੀ ਟੀਮ ਦੇ 2 ਮੈਂਬਰਾਂ ਦਾ ਫਿਲਮੀ ਅੰਦਾਜ਼ ਵਿੱਚ ਪਿੱਛਾ ਕਰ ਕੇ ਓਹਨਾ ਤੇ ਗੋਲੀਬਾਰੀ ਕਰ ਕੇ ਓਹਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।
ਦਸਿਆ ਜਾ ਰਿਹਾ ਹੈ ਕੇ ਪੁਲਸ ਨੂੰ ਓਹਨਾ 2 ਬਦਮਾਸ਼ਾਂ ਤੋ 3 ਹਥਿਆਰ ਅਤੇ ਕਿ ਕਾਰਤੂਸ ਮਿਲੇ ਹਨ। ਮਿਲੀ ਜਾਣਕਾਰੀ ਮੁਤਾਬਿਕ ਪੁਲਸ ਵਲੋ ਓਹਨਾ ਦਾ ਪਿੱਛਾ ਕੀਤੇ ਜਾਣ ਉੱਤੇ ਬਦਮਾਸ਼ਾਂ ਵਲੋ ਪਹਿਲੇ ਗੋਲੀਆ ਚਲਾਈਆ ਗਈਆ ਤੇ ਫਿਰ ਪੁਲੀਸ ਨੇ ਜਵਾਬੀ ਫਾਇਰ ਕੀਤੇ ਹਨ ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆ ਉੱਤੇ ਜਬਰਦਸਤੀ ਵਸੂਲੀ, ਖੂਨ ,ਅਤੇ ਆਰਮਸ ਐਕਟ ਦੇ ਪਰਚੇ ਦਰਜ ਹਨ ।
ਪੁਲੀਸ ਗਿਰੋਹ ਦੀਆ ਗਤੀਵਿਧੀਆ ਅਤੇ ਕਨੈਕਸ਼ਨਾ ਬਾਰੇ ਹੋਰ ਪਤਾ ਕਰ ਰਹੀ ਹੈ ।ਅਤੇ ਆਪਣੀ ਸ਼ਾਨ ਬੀਨ ਜਾਰੀ ਰਖੀ ਹੋਈ ਹੈ ।