ਜਲੰਧਰ -(ਮਨਦੀਪ ਕੌਰ)- ਨਗਰ ਨਿਗਮ ਨੇ ਐਕਸ਼ਨ ਵਿਚ ਆਉਂਦੇ ਹੋਏ 9 ਆਵਾਰਾ ਕੁੱਤਿਆਂ ਨੂੰ ਫੜਿਆ ਹੈ।ਦਸਿਆ ਜਾ ਰਿਹਾ ਹੈ ਕੇ ਸ਼ਹਿਰ ਵਿਚ ਕੁੱਤਿਆ ਦਾ ਆਤੰਕ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ।ਆਵਾਰਾ ਕੁੱਤੇ ਆਏ ਦਿਨੀਂ ਕਿਸੀ ਨਾ ਕਿਸੀ ਨੂੰ ਆਪਣਾ ਸ਼ਿਕਾਰ ਬਣਾਈ ਜਾ ਰਹੇ ਹਨ ।ਪਿਛਲੇ ਦਿਨਾਂ ਵਿਚ ਕੁੱਤਿਆ ਨੇ 3 ਮਹਿਲਾਵਾਂ ਨੂੰ ਅਪਣਾ ਸ਼ਿਕਾਰ ਬਣਾਇਆ ਹੈ ।
ਇਹਨਾ ਵਿੱਚੋ ਇੱਕ ਮਹਿਲਾ ਤਾਂ 65 ਸਾਲ ਦੀ ਬਜੁਰਗ ਮਹਿਲਾ ਸੀ।ਜੋ ਗੁਰੂਦਵਾਰਾ ਸਾਹਿਬ ਵਿੱਚੋ ਵਾਪਿਸ ਆ ਰਹੀ ਸੀ।ਜਿਸ ਨੂੰ 6-7 ਕੁੱਤਿਆ ਵਲੋ ਘੇਰਾ ਪਾਂ ਲਿਆ ਗਿਆ ਅਤੇ ਔਰਤ ਨੂੰ ਜ਼ਖ਼ਮੀ ਕੇ ਦਿੱਤਾ ਗਿਆ।।ਜਦੋਂ ਬਜੁਰਗ ਮਹਿਲਾ ਨੂੰ ਹਸਪਤਾਲ ਕੇ ਜਾਇਆ ਗਿਆ ਤਾਂ ਪਤਾ ਚਲਿਆ ਕਿ ਉਸ ਔਰਤ ਨੂੰ ਕੁੱਤਿਆ ਨੇ 25 ਜਗ੍ਹਾ ਤੋ ਕਟਿਆ ਹੈ ।
ਜਿਸ ਤੋ ਬਾਅਦ ਨਗਰ ਨਿਗਮ ਦੀ ਟੀਮ ਹਰਕਤ ਵਿੱਚ ਆਈ ਹੈ ।ਅਤੇ ਅੱਜ ਸਵੇਰੇ ਸਵੇਰੇ ਦੂਰਦਰਸ਼ਨ ਇਨਕਲੇਵ ਫੇਸ -2 ਵਿੱਚੋ 9 ਆਵਾਰਾ ਕੁੱਤਿਆਂ ਨੂੰ ਫੜਿਆ ਹੈ ।