ਅੰਮ੍ਰਿਤਸਰ -(ਮਨਦੀਪ ਕੌਰ )- ਅੱਜ ਦੇਰ ਰਾਤ ਅੰਮ੍ਰਿਤਸਰ ਦੇ ਨਾਲ ਪੈਂਦੇ ਪਿੰਡ ਸਲੇਮਪੁਰਾ ਤੋ ਗੋਲੀਆ ਚਲਣ ਦਾ ਮਾਮਲਾ ਸਾਮ੍ਹਣੇ ਆਇਆ ਹੈ । ਜਿੱਥੇ ਬਾਈਕ ਸਵਾਰ ਅਣਪਛਾਤੇ ਨੌਜਵਾਨਾਂ ਵਲੋ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਹਨ । ਇਸ ਘਟਨਾ ਤੋਂ ਬਾਅਦ ਪਿੰਡ ਵਾਲਿਆ ਵਿਚ ਦਹਸ਼ਤ ਦਾ ਮਾਹੌਲ ਬਣ ਗਿਆ ਹੈ । ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਗਈ ਹੈ ।
ਪੁਲਸ ਨੂੰ ਦਿੱਤੀ ਜਾਣਕਾਰੀ ਮੁਤਾਬਿਕ ਪਿੰਡ ਸਲੇਮਪੁਰਾ ਵਿਚ ਰਹਿਣ ਵਾਲੇ ਬਲਵਿੰਦਰ ਸਿੰਘ ਪੁੱਤਰ ਹਜਾਰਾ ਸਿੰਘ ਨੇ ਦੱਸਿਆ ਕਿ ਦੀ ਰਾਤ 11 ਵਜੇ ਦੇ ਕਰੀਬ ਓਹ ਘਰ ਅੰਦਰ ਸੌ ਰਿਹਾ ਸੀ। ਕੇ ਗਲੀ ਵਿਚ ਘਰ ਦੇ ਬਾਹਰ 3 ਮੋਟਰਸਾਈਕਲ ਸਵਾਰ ਮੁੰਡੇ ਆ ਕੇ ਓਹਨੂੰ ਗਾਲ੍ਹਾਂ ਕੱਢਣ ਲੱਗੇ ਅਤੇ ਓਹਨੂੰ ਅਵਾਜ਼ਾ ਮਾਰਨ ਲੱਗੇ ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਦਰਵਾਜਾ ਨਹੀਂ ਖੋਲ੍ਹਿਆ ਤਾਂ ਓਹਨਾ ਨੌਜਵਾਨਾਂ ਵਲੋ ਘਰ ਦੇ ਗੇਟ ਉੱਤੇ 12 ਬੋਰ ਦੀ ਰਾਇਫਲ ਨਾਲ 2 ਫਾਇਰ ਕੀਤੇ ਗਏ । ਜਿਸ ਵਿਚ ਗਏ ਉਪਰ ਲੱਗਾ ਸ਼ੀਸ਼ਾ ਟੁੱਟ ਗਿਆ । ਘਟਨਾ ਦੀ ਸਾਰੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ ।ਅਤੇ ਪੁਲਸ ਨੇ ਸ਼ਾਨਬੀਨ ਸ਼ੁਰੂ ਕਰ ਦਿੱਤੀ ਹੈ ।