ਚੰਡੀਗੜ੍ਹ- (ਮਨਦੀਪ ਕੌਰ)-ਚੰਡੀਗੜ੍ਹ ਦੇ ਸੈਕਟਰ 25 ਚੋਂ ਇੱਕ ਦਿਲ ਦਿਲ ਲਾਉਣ ਵਾਲੀ ਖਬਰ ਸਾਹਮਣੇ ਆਈ ਹੈ । ਜਾਣਕਾਰੀ ਮੁਤਾਬਿਕ ਇੱਕ ਸ਼ਾਦੀਸ਼ੁਦਾ ਦੋਸਤ ਨੇ ਆਪਣੀ ਮਹਿਲਾ ਦੋਸਤ ਉੱਤੇ ਚਾਕੂ 16 ਵਾਰ ਕੀਤੇ ਹਨ। ਖੂਨ ਨਾਲ ਲੱਥ ਪੱਥ ਮਹਿਲਾਂ ਨੂੰ ਪੁਲਿਸ ਦੀ ਮਦਦ ਨਾਲ ਜੀ ਐਮ ਐਸ ਐਚ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਮਹਿਲਾ ਦੇ ਸਰੀਰ ਉੱਤੇ ਤਿੰਨ ਗਹਿਰੇ ਕੱਟ ਲੱਗੇ ਹਨ ਜਿਨਾਂ ਵਿੱਚੋਂ ਇੱਕ ਗਰਦਨ ਦੇ ਕੋਲ ਹੈ ਅਤੇ ਦੋ ਪੇਟ ਦੇ ਕੋਲ ਹਨ।
ਥਾਣਾ ਇੰਚਾਰਜ ਐਸ ਐਚ ਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਦੇ ਅਨਫਿਟ ਹੋਣ ਕਾਰਨ ਉਸਦੇ ਬਿਆਨ ਦਰਜ ਨਹੀਂ ਹੋ ਸਕੇ। ਉਹਨਾਂ ਨੇ ਦੱਸਿਆ ਕਿ ਫਿਲਹਾਲ ਆਰੋਪੀ ਫਰਾਰ ਹੈ ਅਤੇ ਇਸ ਵਾਰਦਾਤ ਦੀ ਸਾਰੀ ਘਟਨਾ CCTV ਵਿੱਚ ਕੈਦ ਹੋ ਗਈ ਹੈ। ਸੀਸੀ ਟੀਵੀ ਫੁਟੇਜ ਦੇ ਮੁਤਾਬਿਕ ਆਰੋਪੀ ਦੀ ਪਹਿਚਾਨ ਗਾਂਧੀ ਉਰਫ ਗੋਲੂ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਪਹਿਲੇ ਤੋਂ ਹੀ ਸ਼ਾਦੀਸ਼ੁਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਵੀ ਸ਼ਾਦੀਸ਼ੁਦਾ ਸੀ ਅਤੇ ਛੇ ਮਹੀਨੇ ਪਹਿਲਾਂ ਹੀ ਉਸਦੇ ਪਤੀ ਦੀ ਮੌਤ ਹੋ ਗਈ ਸੀ। ਆਰੋਪੀ ਅਤੇ ਮਹਿਲਾ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਹੀ ਦੋਸਤੀ ਹੋਈ ਸੀ