ਜਲੰਧਰ -(ਮਨਦੀਪ ਕੌਰ )– ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਵਾਰਡ ਨੰਬਰ 38 ਵਿੱਚੋਂ ਆਪ ਦੇ ਉਮੀਦਵਾਰ ਮਲਕੀਤ ਸਿੰਘ ਨੇ ਮਿੱਠਾਪੁਰ, ਪੰਜਾਬੀ ਬਾਗ ਐਕਸਟੈਂਸ਼ਨ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ। ਇਸ ਮੌਕੇ ਉੱਤੇ ਉਹਨਾਂ ਨੂੰ ਲੋਕਾਂ ਵੱਲੋਂ ਭਰਮਾ ਪਿਆਰ ਅਤੇ ਸਤਿਕਾਰ ਮਿਲਿਆ।
ਮਿੱਠਾਪੁਰ ਦੇ ਪੰਜਾਬੀ ਬਾਗ ਵਿੱਚ ਪ੍ਰਚਾਰ ਤੇ ਦੌਰਾਨ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਸਰਪੰਚ ਮਲਕੀਤ ਸਿੰਘ ਜੀ ਨੂੰ ਆਪਣਾ ਆਉਣ ਵਾਲਾ ਨੇਤਾ ਬਣਾਉਣ ਦਾ ਵਾਅਦਾ ਕੀਤਾ ।
ਇਸ ਮੌਕੇ ਤੇ ਆਪ ਦੇ ਉਮੀਦਵਾਰ ਮਲਕੀਤ ਸਿੰਘ ਨੇ ਪੰਜਾਬੀ ਬਾਗ ਐਕਸਟੈਂਸ਼ਨ ਦੇ ਪ੍ਰਧਾਨ ਅਤੇ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਦਾ ਦਿਲੋਂ ਧੰਨਵਾਦ ਕੀਤਾ। ਅਤੇ ਉਨਾਂ ਦੇ ਵਾਰਡ ਨੂੰ ਖੂਬਸੂਰਤ ਅਤੇ ਵਿਕਾਸਸ਼ੀਲ ਬਣਾਉਣ ਦਾ ਵਾਅਦਾ ਕੀਤਾ।