ਜਲੰਧਰ -(ਮਨਦੀਪ ਕੌਰ )- ਜਲੰਧਰ – ਪਠਾਨਕੋਟ ਹਾਈਵੇ ਉੱਤੇ ਇੱਕ ਦਰਦਨਾਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਪਠਾਨਕੋਟ ਹਾਈਵੇ ਦੇ ਕੋਲ ਪੈਂਦੇ ਪਿੰਡ ਕਾਨਪੁਰ ਦੇ ਕੋਲ ਇੱਕ ਮਹਿਲਾ ਜੋ ਕਿ ਬਰੀਜਾ ਕਾਰ ਚਲਾ ਰਹੀ ਸੀ ਵੱਲੋਂ ਇੱਕ ਸਾਈਕਲ ਸਵਾਰ ਨੂੰ ਹਿਟ ਕੀਤਾ ਗਿਆ। ਟੱਕਰ ਇੰਨੀ ਭਿਅੰਕਰ ਸੀ ਕਿ ਸਾਈਕਲ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ
ਮ੍ਰਿਤਕ ਦੇ ਪਿਤਾ ਬਿਰਸਾ ਮੁੰਡਾ ਨਿਵਾਸੀ ਝਾਰਖੰਡ ਜੌ ਕੇ ਹਾਲ ਵਿਚ ਨਵਾਂਸ਼ਹਿਰ ਰਹਿ ਰਹੇ ਹਨ ਨੇ ਦਸਿਆ ਕਿ ਇਸ ਦਾ ਪੁੱਤਰ ਮਹਾਂਦੇਵ ਮੁੰਡਾ ਉਰਫ ਦੇਵ ਰਾਜ ਨਿਵਾਸੀ ਕਾਨਪੁਰ ਜਲੰਧਰ ਦੀ ਇਕ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ ਰੋਜ਼ ਦੀ ਤਰ੍ਹਾਂ ਅਤੇ ਰੋਜ਼ ਦੀ ਤਰ੍ਹਾਂ ਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ। ਜਦੋਂ ਉਹ ਪਠਾਨਕੋਟ ਜਲੰਧਰ ਬਾਈਪਾਸ ਦੇ ਕੋਲ ਪਹੁੰਚਿਆ ਤਾਂ ਪਿੱਛੋਂ ਆਉਂਦੀ ਇੱਕ ਤੇਜ਼ ਰਫਤਾਰ ਬਰੀਜਾ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਗੱਡੀ ਇੱਕ ਮਹਿਲਾ ਚਲਾ ਰਹੀ ਸੀ।
ਜਿਸ ਵਿੱਚ ਮਹਾਦੇਵ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਉਸ ਨੂੰ ਜਖਮੀ ਹਾਲਤ ਵਿੱਚ ਚੁੱਕ ਕੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਜਾਇਆ ਗਿਆ। ਜਿੱਥੇ ਉਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ ।
ਗੱਡੀ ਨਾਲ ਮਹਿਲਾ ਮੋਕੇ ਉੱਤੇ ਹੀ ਫਰਾਰ ਹੋ ਗਈ ।ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ ।ਮ੍ਰਿਤਕ ਦੇ ਪਿਤਾ ਨੇ ਪੁਲੀਸ ਨੂੰ ਗੱਡੀ ਦਾ ਨੰਬਰ ਦੇ ਦਿੱਤਾ ਹੈ ।ਅਤੇ ਪੁਲੀਸ ਗੱਡੀ ਅਤੇ ਸਵਾਰ ਮਹਿਲਾ ਦੀ ਤਲਾਸ਼ ਕਰ ਰਹੀ ਹੈ ।