ਜਲੰਧਰ -(ਮਨਦੀਪ ਕੌਰ )– ਮਾਤਾ ਵੈਸ਼ਨੋ ਦੇਵੀ ਯਾਤਰਾ ਦੇ ਰਸਤੇ ਵਿੱਚ ਚਰਨ ਪਾਦੂਕਾ ਇਲਾਕੇ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਤਿੰਨ ਦੁਕਾਨਾਂ ਨੂੰ ਨੁਕਸਾਨ ਹੋਇਆ ਹੈ। ਅਧਿਕਾਰੀਆਂ ਦੁਆਰਾ ਦੱਸਿਆ ਗਿਆ ਹੈ ਕਿ ਇਹ ਅੱਗ ਸ਼ੋਰਟ ਸਰਕਿਟ ਕਰਕੇ ਲੱਗੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਵਿਭਾਗ ਦੀ ਟੀਮ ਨੇ ਮੌਕੇ ਤੇ ਜਾ ਕੇ ਅੱਗ ਤੇ ਕਾਬੂ ਪਾਣਾ ਸ਼ੁਰੂ ਕਰ ਦਿੱਤਾ।
ਹਾਲਾਂਕਿ ਟਾਈਮ ਰਹਿੰਦੇ ਫਾਇਰ ਵਿਭਾਗ ਟੀਮ ਅਤੇ ਪੁਲਿਸ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਇਸ ਵਿੱਚ ਕੋਈ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ।ਪਰ ਤਿੰਨ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਵਪਾਰੀਆਂ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ ਇਸ ਦਾ ਹਜੇ ਤੱਕ ਪਤਾ ਨਹੀਂ ਲੱਗ ਪਾਇਆ। ਪੁਲਿਸ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਸ਼ੋਰਟ ਸਰਕਿਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਘਟਨਾ ਨਾਲ ਜੁੜੇ ਹਰ ਪਹਿਲੂ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਤਾਂ ਕਿ ਪਤਾ ਲੱਗ ਸਕੇ ਕਿ ਸ਼ੋਰਟ ਸਰਕਿਟ ਕਿਸ ਵਜਹਾ ਕਰਕੇ ਹੋਇਆ ਹੈ।