ਜਲੰਧਰ -(ਮਨਦੀਪ ਕੌਰ)- ਇਕ ਮਹੀਨੇ ਪਹਿਲਾਂ ਤਜਾਨੀਆ ਤੋ ਭਾਰਤ ਆਈ ਮਹਲਾ ਨੂੰ ਆਦਮਪੁਰ ਪੁਲੀਸ ਨੇ 184 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਹੈ । ਸੂਤਰਾਂ ਦੇ ਹਵਾਲੇ ਤੋਂ ਆਈ ਜਾਣਕਾਰੀ ਮੁਤਾਬਿਕ ਪੁਲਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਨਾਕਾ ਲੱਗਾ ਕੇ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ । ਮਹਿਲਾ ਦੀ ਪਹਿਚਾਣ ਪਦੀਵਾ ਨਿਮਤੇ ਭਿਆਲ ਲਾਭ ਖਿਰਾਤੀ ਫੇਬੀਅਨ ਸੇਮਵਿਜ਼ਾ ਨਿਵਾਸੀ ਕਲਿਗੋ ਪੁਲਸ ਸਟੇਸ਼ਨ ਮੁਚਿੰਗਾ , ਤਜ਼ਾਨੀਆ ਦੇ ਰੂਪ ਵਿੱਚ ਹੋਈ ਹੈ । ਜੌ ਇਸ ਸਮੇਂ ਦਿੱਲੀ ਵਿਚ ਰਹਿ ਰਹੀ ਹੈ ।
ਪੰਜਾਬ ਪੁਲਸ ਦੇ SSP ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਇਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਨਾਲ ਜੁੜਿਆ ਨੈੱਟਵਰਕ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । DSP ਆਦਮਪੁਰ ਨੇ ਦਸਿਆ ਕੇ ਇਕ ਮਹੀਨਾ ਪਹਿਲੇ ਭਾਰਤ ਆਈ ਮਹਿਲਾ ਜੌ ਕੇ ਅਜੇ ਦਿੱਲੀ ਵਿਚ ਰਹਿ ਰਹੀ ਸੀ ਨੂੰ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ । ਜਿਸ ਤੋਂ ਅਜੇ ਅੰਤਰਰਾਸ਼ਟਰੀ ਡਰੱਗ ਰੈਕੇਟ ਨਾਲ ਜੁੜੇ ਲੋਕਾ ਨੂੰ ਖੰਗਾਲਿਆ ਜਾ ਰਿਹਾ ਹੈ ।
ਓਹਨਾ ਇਹ ਵੀ ਦਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਨਾਕਾ ਲਗਾਇਆ ਸੀ ਜਿਸ ਤੋਂ ਬਾਅਦ ਪੁਲਸ ਨੂੰ ਨਾਕੇ ਦੇ ਦੌਰਾਨ ਇਸ ਮਹਿਲਾ ਤੇ ਸ਼ੱਕ ਹੋਇਆ ਅਤੇ ਸ਼ੱਕ ਦੇ ਅਧਾਰ ਤੇ ਓਹਨਾ ਇਸ ਮਹਿਲਾ ਦੀ ਤਲਾਸ਼ੀ ਲਈ ਤਾਂ ਇਸ ਕੋਲੋ 184 ਗਰਾਂ ਹੈਰੋਇਨ ਬਰਾਮਦ ਹੋਈ ਹੈ ।
ਪੁਲਸ ਨੇ ਮਹਿਲਾ ਨੂੰ ਗ੍ਰਿਫ਼ਤਾਰ ਕਰ ਮਾਮਲਾ ਦਰਜ ਕਰ ਲਿਆ ਹੈ ।ਅਤੇ ਅੱਗੇ ਦੀ ਛਾਣਬੀਣ ਕੀਤੀ ਜਾ ਰਹੀ ਹੈ ।