ਪੰਜਾਬ -(ਮਨਦੀਪ ਕੌਰ)-ਕਿਸਾਨੀ ਅੰਦੋਲਨ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੇ ਅੱਜ ਮਰਨ ਵਰਤਦਾ 23ਵਾਂ ਦਿਨ ਸ਼ੁਰੂ ਹੋ ਗਿਆ ਹੈ। ਡਾਕਟਰਾਂ ਦੇ ਕਹਿਣ ਅਨੁਸਾਰ ਡੱਲੇਵਾਲ ਦੀ ਤਬੀਅਤ ਬਹੁਤ ਜ਼ਿਆਦਾ ਨਾਜ਼ੁਕ ਹੈ ਅਤੇ ਉਹਨਾਂ ਨੂੰ ਸਾਈਲੈਂਟ ਅਟੈਕ ਦਾ ਖਤਰਾ ਵੱਧ ਚੁੱਕਾ ਹੈ ਸਿੱਧੀ ਤੌਰ ਤੇ ਕਹੀਏ ਤਾਂ ਡੱਲੇਵਾਲ ਦੀ ਤਬੀਅਤ ਬਹੁਤ ਜਿਆਦਾ ਨਾਜੁਕ ਦੱਸੀ ਜਾ ਰਹੀ ਹੈ। ਉੱਥੇ ਹੀ ਅੱਜ ਕਿਸਾਨਾਂ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ।ਜਿੱਥੇ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਲਈ ਸਾਡੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਹਨ। ਉਹ ਆਪਣੀਆਂ ਮੰਗਾਂ ਜਾਂ ਆਪਣੇ ਸੁਝਾਅ ਸਿੱਧੇ ਤੌਰ ਤੇ ਸਾਡੇ ਸਾਹਮਣੇ ਆ ਕੇ ਰੱਖ ਸਕਦੇ ਹਨ।ਜਾਂ ਆਪਣਾ ਕੋਈ ਵੀ ਪ੍ਰਤੀਨੇਤਾ ਭੇਜ ਸਕਦੇ ਹਨ।
ਸੁਪਰੀਮ ਕੋਰਟ ਨੇ ਘਨੋਰੀ ਬਾਰਡਰ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਤਬੀਅਤ ਨੂੰ ਲੈ ਕੇ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਿਆ ਹੈ । ਪੰਜਾਬ ਦੇ ਅਟਰਨੀ ਜਨਰਲ ਗੁਰਮਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਡੱਲੇਵਾਲ ਨਾਲ ਗੱਲਬਾਤ ਹੋਈ ਹੈ।ਅਤੇ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਮੈਡੀਕਲ ਟੈਸਟ ਕਰਵਾਉਣ ਤੋਂ ਮਨਾ ਕਰ ਦਿੱਤਾ ਹੈ। ਅਤੇ ਉਨਾਂ ਦੇ ਸਾਰੇ ਜਰੂਰੀ ਅੰਗ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ।
ਸੁਪਰੀਮ ਕੋਰਟ ਨੇ ਆਰਡਰ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਲਈ ਚੰਗਾ ਨਹੀਂ ਹੋਵੇਗਾ ਅਗਰ ਡੱਲੇਵਾਲ ਨੂੰ ਕੁਝ ਵੀ ਹੋ ਜਾਂਦਾ ਹੈ । ਸਰਕਾਰ ਤੇ ਕੋਈ ਵੀ ਕਿਸੀ ਵੀ ਤਰ੍ਹਾਂ ਦੇ ਆਰੋਪ ਲੱਗਦੇ ਹਨ ।