ਅੰਮ੍ਰਿਤਸਰ -(ਮਨਦੀਪ ਕੌਰ)- ਪੰਜਾਬ ਵਿੱਚ ਆਏ ਦਿਨ ਗੋਲੀਆ ਚਲਣ ਦੀਆ ਵਾਰਦਾਤਾਂ ਸਾਮ੍ਹਣੇ ਆਉਂਦੀਆ ਰਹਿੰਦੀਆ ਹਨ । ਇਹੋ ਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਮੁਸਤਫਾਬਾਦ ਇਲਾਕੇ ਤੋ ਸਾਮ੍ਹਣੇ ਆਇਆ ਹੈ । ਜਿੱਥੇ ਦੇਰ ਰਾਤ ਕੁੱਛ ਯੁਵਕਾਂ ਵਲੋ ਸ਼ਰੇਆਮ ਗੋਲੀਆ ਚਲਾਈਆ ਗਈਆਂ ਹਨ । ਇਸ ਘਟਨਾ ਨੂੰ ਕੇ ਕੇ ਇਲਾਕਾ ਨਿਵਾਸੀਆ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਜਾਣਕਾਰੀ ਦਿੰਦੇ ਹੋਏ ਨਿਵਾਸੀ ਮੁਸਤਫਾਬਾਦ ਦੀ ਮਨਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਬੇਟੇ ਨਾਲ ਬਾਜ਼ਾਰ ਵਿਚ ਖੜੀ ਸੀ। ਉਸ ਤੋ ਬਾਅਦ ਕੁੱਛ ਨੌਜਵਾਨ ਆਏ ਅਤੇ ਉੱਥੇ ਖੜ੍ਹੇ ਹੋ ਗਏ । ਅਤੇ ਨਸ਼ਾ ਬੇਚਣ ਲੱਗੇ।
ਉਸ ਦੇ ਬੇਟੇ ਨੇ ਨੌਜਵਾਨਾਂ ਨੂੰ ਕਿਹਾ ਓਹ ਨਸ਼ਾ ਵੇਚਣਾ ਬੰਦ ਕਰ ਦੇਣ ।ਅਤੇ ਬਚਿਆ ਨੂੰ ਸਿੱਖੀ ਨਾਲ ਜੋੜਨ। ਇਹਨੀਂ ਗੱਲ ਉੱਤੇ ਓਹਨਾ ਵਿਚ ਬਹਿਸ ਬਸਈਆ ਹੋ ਗਿਆ । ਜਿਸ ਤੋ ਬਾਅਦ ਓਥੇ ਹੋਰ ਮੁੰਡੇ ਵੀ ਆ ਗਏ ਅਤੇ ਓਹਨਾ ਨੇ ਗੋਲੀਆ ਚਲਾ ਦਿੱਤੀਆ । ਮਨਜੀਤ ਕੌਰ ਨੇ ਦੱਸਿਆ ਕਿ ਉਹਨੇ ਅਤੇ ਓਹਦੇ ਬੇਟੇ ਨੇ ਓਥੇ ਲੁੱਕ ਕੇ ਜਾਨ ਬਚਾਈ ਹੈ । ਉੱਥੇ ਹੀ ਇਲਾਕਾ ਨਿਵਾਸੀ ਬਲਜਿੰਦਰ ਕੌਰ ਨੇ ਦੱਸਿਆ ਕਿ ਪਹਿਲੇ ਅਰੋਪੀਆਂ ਵੱਲੋ ਕਿਰਪਾਨਾਂ ਮਾਰਿਆ ਗਈਆਂ ਅਤੇ ਫਿਰ ਸ਼ਰੇਆਮ ਗੋਲੀਆ ਚਲਾਈਆ ਗਈਆਂ ਹਨ । ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ । ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ।