ਜਲੰਧਰ -(ਮਨਦੀਪ ਕੌਰ )- ਸ਼ੰਬੂ ਬਾਰਡਰ ਅਤੇ ਘਨੋਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਕਰਕੇ 3 ਘੰਟੇ ਟਰੇਨ ਰੋਕੋ ਅੰਦੋਲਨ ਕੀਤਾ ਜਾਵੇ ਗਾ । ਇਹ ਅੰਦੋਲਨ 12 ਵਜੇ ਤੋ ਕੀ ਲੈ ਕੇ 3 ਬਜੇ ਤਕ ਜਾਰੀ ਰਹੇ ਗਾ । ਇਹ ਟਰੇਨ ਰੋਲੋ ਅੰਦੋਲਨ ਜਲੰਧਰ,ਅੰਮ੍ਰਿਤਸਰ ,ਅਤੇ ਹੁਸ਼ਿਆਰਪੁਰ ਵਾਲੀ ਜਗ੍ਹਾ ਤੇ ਸਭ ਤੋਂ ਜਿਆਦਾ ਟਰੈਕ ਰੋਕਨ ਗੇ।
ਇਹ ਅੰਦੋਲਨ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਤਬੀਅਤ ਜਿਆਦਾ ਵਿਗੜਣ ਕਰਨ ਕੀਤਾ ਜਾ ਰਿਹਾ ਹੈ ।ਦਾ ਦੇਈਏ ਕੇ ਜਗਜੀਤ ਸਿੰਘ ਡੱਲੇਵਾਲ ਜੀ ਦਾ ਅੱਜ 23 ਦਿਨ ਵੀ ਮਰਨ ਵਰਤ ਜਾਰੀ ਹੈ । ਜਿਸ ਕਾਰਨ ਡਾਕਟਰਾਂ ਦਾ ਕਹਿਣਾ ਹੈ ਕਿ ਓਹਨਾ ਦੇ ਸਾਈਲੈਂਟ ਹਾਰਟ ਅਟੈਕ ਦਾ ਖਤਰਾ ਵਧਦਾ ਜਾ ਰਿਹਾ ਹੈ।
ਜਿਸ ਕਾਰਨ ਕਿਸਾਨ ਅੰਦੋਲਨ ਦੇ ਸਮਰਥ ਵਿਚ ਇਹ ਟਰੇਨ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੀ ।ਇਸ ਅੰਦੋਲਨ ਦੀ ਘੋਸ਼ਣਾ ਸਰਵਣ ਪੰਧੇਰ ਨੇ 14 ਦਿਸੰਬਰ ਨੂੰ ਕਰ ਦਿੱਤੀ ਸੀ। ਇਸ ਦੌਰਾਨ ਕਿਸਾਨਾਂ ਨੇ ਟ੍ਰੇਨ ਰੋਕੋ ਅੰਦੋਲਨ ਦਾ ਸ਼ਡਿਊਲ ਜੀ ਜਾਰੀ ਕੀਤਾ ਸੀ।
ਉੱਥੇ ਹੀ ਸਰਦਾਰ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਕਿਸਾਨ ਸੰਯੁਕਤ ਮੋਰਚਾ (KSM) ਵੱਲੋਂ ਇੱਕ ਐਮਰਜੰਸੀ ਮੀਟਿੰਗ ਬੁਲਾਈ ਗਈ ਹੈ। ਮੀਟਿੰਗ ਦੁਪਹਿਰ 2 ਵਜੇ ਕਿਸਾਨ ਭਵਨ ਚੰਡੀਗੜ੍ਹ ਵਿੱਚ ਹੋਵੇਗੀ। ਇਸ ਵਿੱਚ ਡੱਲੇਵਾਲ ਦੇ ਸੰਘਰਸ਼ ਵਿੱਚ ਸਾਥ ਦੇਣ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਬਾਅਦ ਸ਼ਾਮੀ 7 ਵਜੇ ਗਵਰਨਰ ਨੂੰ ਮਿਲਣ ਦਾ ਸਮਾਂ ਤੈਅ ਕੀਤਾ ਗਿਆ ਹੈ। ਹਾਲਾਂਕਿ ਪਹਿਲੇ ਇਹ ਮੀਟਿੰਗ ਪੇ 24 ਦਸੰਬਰ ਨੂੰ ਰੱਖੀ ਗਈ ਸੀ ਪਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਤਬੀਅਤ ਬਹੁਤ ਜ਼ਿਆਦਾ ਵਿਗੜਦੀ ਹੋਣ ਕਰਕੇ ਇਸ ਮੀਟਿੰਗ ਦਾ ਸਮਾਂ ਪਹਿਲੇ ਕਰ ਦਿੱਤਾ ਗਿਆ।
ਦੂਜੀ ਤਰਫ ਹਾਈ ਪਾਵਰ ਨੇ ਕਿਸਾਨਾਂ ਨੂੰ ਅੱਜ ਮੀਟਿੰਗ ਲਈ ਪੰਚਕੁਲਾ ਬੁਲਾਇਆ ਸੀ ।ਪਰ ਕਿਸਾਨਾਂ ਨੇ ਕਮੇਟੀ ਨੂੰ ਪੱਤਰ ਲਿਖ ਕੇ ਸਾਫ ਤੌਰ ਤੇ ਮਿਲਣ ਤੋਂ ਮਨਾ ਕਰ ਦਿੱਤਾ ਉਹਨਾਂ ਕਿਹਾ ਕਿ ਉਹ ਸਿਰਫ ਕੇਂਦਰ ਸਰਕਾਰ ਦੇ ਨਾਲ ਹੀ ਮੀਟਿੰਗ ਕਰਨਗੇ।