ਜਲੰਧਰ -( ਮਨਦੀਪ ਕੌਰ )- ਵਾਰਡ ਨੰਬਰ 50 ਤੋ ਆਪ ਦੇ ਉਮੀਦਵਾਰ ਹਰਸਿਮਰਨਜੀਤ ਸਿੰਘ ਬੰਟੀ ਜੀ ਵੱਲੋ ਵੋਟਾਂ ਦੀ ਅਪੀਲ ਲਈ ਇਕ ਮੀਟਿੰਗ ਆਯੋਜਿਤ ਕੀਤੀ ਗਈ । ਜਿਸ ਵਿਚ ਵਾਰਡ ਵਾਸੀਆ ਵੱਲੋ ਭਰਮਾ ਹੁੰਗਾਰਾ ਮਿਲ ਰਿਹਾ ਹੈ । ਜਿਸ ਹਿਸਾਬ ਨਾਲ ਬੰਟੀ ਜੀ ਨੂੰ ਵਾਰਡ ਵਾਸੀਆ ਵੱਲੋ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ ਉਸ ਹਿਸਾਬ ਨਾਲ ਤਾਂ ਇੰਜ ਲਗਦਾ ਹੈ ਜਿਵੇਂ ਵਾਰਡ ਵਾਸੀਆ ਨੇ ਆਪਣਾ ਨੇਤਾ ਹਰਸਿਮਰਨਜੀਤ ਸਿੰਘ ਬੰਟੀ ਜੀ ਨੂੰ ਬਣਾਉਣ ਦਾ ਫੈਸਲਾ ਕਰ ਲਿਆ ਹੈ ।
ਮੀਟਿੰਗ ਦੌਰਾਨ ਲੋਕਾ ਦਾ ਉਤਸ਼ਾਹ ਹਰਸਿਮਰਨਜੀਤ ਸਿੰਘ ਬੰਟੀ ਜੀ ਲਈ ਦੇਖਣ ਨੂੰ ਸਾਫ ਮਿਲ ਰਿਹਾ ਹੈ । ਅੱਜ ਹਰਸਿਮਰਨਜੀਤ ਸਿੰਘ ਬੰਟੀ ਜੀ ਦੇ ਹੱਕ ਵਿਚ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਜੀ ਵੀ ਮੀਟਿੰਗ ਵਿਚ ਸ਼ਾਮਿਲ ਸਨ । ਮੋਗੇ ਤੋਂ MLA ਅਮਨਦੀਪ ਕੌਰ ਜੀ ਵੀ ਇਸ ਮੌਕੇ ਉਤੇ ਖਾਸ ਮਹਿਮਾਨ ਦੇ ਤੌਰ ਤੇ ਸ਼ਾਮਿਲ ਰਹੇ ।