ਜਲੰਧਰ -(ਮਨਦੀਪ ਕੌਰ )- ਜਿਵੇਂ ਜਿਵੇਂ ਵੋਟਾਂ ਦਾ ਦਿਨ ਨਜਦੀਕ ਆ ਰਿਹਾ ਹੈ । ਓਵੇਂ ਓਵੇਂ ਹੀ ਚੋਣ ਪ੍ਰਚਾਰ ਬੜੇ ਜੋਰਾ ਸ਼ੋਰਾ ਨਾਲ ਚਲਦਾ ਨਜ਼ਰ ਆ ਰਿਹਾ ਹੈ । ਹਰ ਪਾਰਟੀ ਦਾ ਉਮੀਦਵਾਰ ਪੂਰੇ ਜੋਸ਼ ਨਾਲ ਆਪਣਾ ਪਰਚਾਰ ਕਰਦਾ ਨਜ਼ਰ ਆ ਰਿਹਾ ਹੈ ।
ਪਰ ਸਭ ਤੋਂ ਜ਼ਿਆਦਾ ਹੋਣਾ ਇਕ ਊਮੀਦਵਾਰ ਨੂੰ ਓਸ ਟਾਈਮ ਮਿਲਦਾ ਹੈ ਜਦੋਂ ਉਸ ਨੂੰ ਲੋਕਾ ਵਲੋ ਵੀ ਉਨ੍ਹਾਂ ਹੀ ਪਿਆਰ ਮਿਲਦਾ ਹੈ ਜਿੰਨੀ ਉਹ ਮਿਹਨਤ ਕਰ ਰਿਹਾ ਹੁੰਦਾ ਹੈ ।ਇਸ ਤਰ੍ਹਾਂ ਦਾ ਹੀ ਇਕ ਮਾਮਲਾ ਵਾਰਡ ਨੰਬਰ 42 ਵਿੱਚੋ ਖੜੇ ਆਪ ਦੇ ਉਮੀਦਵਾਰ ਰੋਮੀ ਵਧਵਾਂ ਜੀ ਵਲੋ ਵੇਖਣ ਨੂੰ ਸਾਮ੍ਹਣੇ ਆਇਆ ਹੈ । ਜਿੱਥੇ ਜੱਲੋਵਾਲ ਆਬਾਦੀ ਵਿਚ ਰੋਮੀ ਵਧਵਾਂ ਜੀ ਵਲੋ ਇਕ ਮੀਟਿੰਗ ਰੱਖੀ ਗਈ ਸੀ ।ਜਿਸ ਵਿਚ ਉਹ ਲੋਕਾ ਨੂੰ ਵੋਟਾਂ ਦੀ ਅਪੀਲ ਕਰਨਾ ਚਾਹੁੰਦੇ ਸਨ ।ਪਰ ਦੇਖਦੇ ਹੀ ਦੇਖਦੇ ਇਸ ਮੀਟਿੰਗ ਨੇ ਇਕ ਵੱਡੇ ਜਲਸੇ ਦਾ ਰੂਪ ਲੈ ਲਿਆ।
ਇਸ ਮੀਟਿੰਗ ਵਿਚ ਲੋਕਾ ਦਾ ਉਤਸ਼ਾਹ ਰੋਮੀ ਵਧਵਾਂ ਜੀ ਲਈ ਸਾਫ ਤੌਰ ਉੱਤੇ ਦੇਖਣ ਨੂੰ ਮਿਲ ਰਿਹਾ ਸੀ। ਇਸ ਤਰ੍ਹਾਂ ਲੋਕਾ ਦਾ ਪਿਆਰ ਅਤੇ ਲੋਕਾ ਦਾ ਉਤਸ਼ਾਹ ਦੇਖ ਕੇ ਪਤਾ ਚਲਦਾ ਹੈ ਕੇ ਵਾਰਡ ਵਾਸੀ ਇਸ ਬਾਅਦ ਆਪਣੀ ਪਸੰਦੀਦਾ ਨੇਤਾ ਰੋਮੀ ਵਧਵਾਂ ਜੀ ਨੂੰ ਹੀ ਅੱਗੇ ਲੈ ਕੇ ਆਉਣਾ ਚਾਹੁੰਦੇ ਹਨ ।