ਜਲੰਧਰ -(ਮਨਦੀਪ ਕੌਰ )- ਕਪੂਰਥਲਾ ਚੌਂਕ ਵਿੱਚ ਪੈਂਦੇ ਸਪੋਰਟਸ ਕਾਲਜ ਕੋਲ ਇੱਕ ਦਰਦਨਾਕ ਹਾਦਸਾ ਹੋਣ ਦੀ ਸੂਚਨਾ ਬਰਾਮਦ ਹੋਈ ਹੈ। ਜਿਸ ਵਿਚ ਵਿਅਕਤੀ ਦੀ ਮੋਕੇ ਉੱਤੇ ਹੀ ਮੌਤ ਹੋ ਗਈ ਹੈ। ਦਸਿਆ ਜਾ ਰਿਹਾ ਹੈ ਕੇ ਅੱਗੇ ਚਲ ਰਹੇ ਐਕਟਿਵਾ ਸਵਾਰ ਨੂੰ ਨਗਰ ਨਿਗਮ ਦੇ ਟਿੱਪਰ ਨੇ ਸਾਈਡ ਮਾਰੀ ਜਿਸ ਕਾਰਨ ਐਕਟਿਵਾ ਸਵਾਰ ਥੱਲੇ ਡਿੱਗ ਗਿਆ ਅਤੇ ਟਿੱਪਰ ਦੇ ਟਾਇਰ ਦੇ ਥੱਲੇ ਓਹਦਾ ਸਿਰ ਆ ਗਿਆ। ਸਿਰ ਬੁਰੀ ਤਰਹ ਨਾਲ ਕੁਚਲਿਆ ਗਿਆ ।ਜਿਸ ਕਾਰਨ ਵਿਅਕਤੀ ਦੀ ਮੋਕੇ ਉੱਤੇ ਹੀ ਮੌਤ ਹੋ ਗਈ ਹੈ।
ਇਹ ਸਾਰੀ ਘਟਨਾ ਓਥੇ ਲੱਗੇ CCTV ਵਿੱਚ ਕੈਦ ਹੋ ਗਈ। ਦਸਿਆ ਜਾ ਰਿਹਾ ਹੈ ਕੇ ਮ੍ਰਿਤਕ ਰਾਜ ਨਗਰ ਦਾ ਰਹਿਣ ਵਾਲਾ ਸੀ। PB 08 CR 8269 ਐਕਟਿਵਾ ਵਿੱਚੋ ਆਪ ਪਾਰਟੀ ਦੇ ਝੰਡੇ ਵੀ ਬਰਾਮਦ ਹੋਏ ਹਨ । ਇਸ ਵਿਚ ਇਹ ਸ਼ੱਕ ਵੀ ਜਤਾਇਆ ਜਾ ਰਿਹਾ ਹੈ ਕੇ ਮ੍ਰਿਤਕ ਆਪ ਪਾਰਟੀ ਦਾ ਵਰਕਰ ਸੀ। ਘਟਨਾ ਦੀ ਸਾਰੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ ।ਪਰ ਹਾਦਸੇ ਦੇ ਕਾਫੀ ਸਮੇ ਬਾਅਦ ਪੁਲਸ ਘਟਨਾ ਸਥਲ ਤੇ ਪਹੁੰਚੀ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਟਿੱਪਰ ਵੀ ਹਾਦਸੇ ਵਾਲੀ ਜਗ੍ਹਾ ਉੱਤੇ ਹੀ ਖੜਾ ਹੈ ।