ਜਲੰਧਰ -(ਮਨਦੀਪ ਕੌਰ)- ਜਲੰਧਰ ਕੇ ਅਵਤਾਰ ਨਗਰ ਦੀ 13 ਨੰਬਰ ਗਲੀ ਵਿਚ ਗੋਲੀਆਂ ਚੱਲਣ ਦਾ ਮਾਮਲਾ ਸਾਮ੍ਹਣੇ ਆਇਆ ਹੈ । ਜਾਣਕਾਰੀ ਮੁਤਾਬਿਕ ਇਸ ਘਟਨਾ ਵਿਚ 2 ਨੌਜਵਾਨ ਜ਼ਖ਼ਮੀ ਹੋ ਗਏ। ਜਿਸਦੀ ਪਹਿਚਾਣ ਕਰਨਵੀਰ ਸਿੰਘ ਅਤੇ ਹਨੀ ਚਾਹਲ ਦੇ ਰੂਪ ਵਿਚ ਹੋਈ ਹੈ।
ਦਸਿਆ ਜਾ ਰਿਹਾ ਹੈ ਕੇ ਗੁਰਵਿੰਦਰ ਬਾਬਾ ਨਾਮਕ ਵਿਅਕਤੀ ਨੇ ਇਹਨਾ ਉੱਤੇ ਗੋਲੀਆਂ ਚਲਾਈਆਂ। ਜਖਮੀਆਂ ਨੂੰ ਹਸਪਤਾਲ ਵਿਚ ਜੇਰੇ ਇਲਾਜ ਦਾਖਿਲ ਕਰਾਇਆ ਗਿਆ ਹੈ। ਗੋਲੀ ਚੱਲਣ ਦੀ ਵਜਾਹ ਅਜੇ ਤਕ ਸਾਮ੍ਹਣੇ ਨਹੀਂ ਆਈ ਹੈ । ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ।