ਜਲੰਧਰ-(ਮਨਦੀਪ ਕੌਰ)- ਭੋਗਪੁਰ ਵਿਚ ਸਹਿਕਾਰੀ ਸੁਗਰ ਮਿਲ ਵਿਚ ਠੇਕੇ ਉੱਤੇ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ।ਜਦ ਕਿ ਦੂਸਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ । ਜਾਣਕਾਰੀ ਮੁਤਾਬਿਕ ਦੋਵੇਂ ਕਰਮਚਾਰੀ ਚਿਮਨੀ ਪਾਵਰ ਪਲਾਂਟ ਵਿੱਚ ਕੰਮ ਕਰ ਰਹੇ ਸਨ। ਬੈਲਟ ਉੱਤੋਂ ਪੈਰ ਫਿਸਲਣ ਕਰਨ ਇਕ ਵਿਅਕਤੀ ਦੀ ਮੌਤ ਹੋ ਗਈ । ਅਤੇ ਇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ । ਦੋਨੋ ਮਿਲ ਵਿਚ ਠੇਕੇ ਉੱਤੇ ਕੰਮ ਕਰ ਰਹੇ ਸਨ।
ਇਸ ਸੰਬੰਧ ਵਿਚ ਕੰਪਨੀ ਦੇ ਅਧਿਕਾਰੀ ਤਜਿੰਦਰ ਸਿੰਘ ਨੇ ਦਸਿਆ ਕਿ ਦੋ ਕਰਮਚਾਰੀ ਬੈਲਟ ਉੱਤੇ ਕੰਮ ਕਰ ਰਹੇ ਸਨ । ਓਹਨਾ ਦਾ ਪੈਰ ਬੈਲਟ ਉੱਤੋਂ ਫਿਸਲ ਗਿਆ ।ਜਿਸ ਕਾਰਨ ਇਕ ਦੀ ਮੌਤ ਹੋ ਗਈ ਜਦ ਕਿ ਦੂਜੇ ਨੂੰ ਇਲਾਜ ਲਈ ਹਸਪਤਾਲ ਦਾਖਿਲ ਕਰਾਇਆ ਗਿਆ । ਮਿਲ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਨੇ ਕੁੱਛ ਦਿਨ ਪਹਿਲਾ ਹੀ ਜੁਆਇਨਿੰਗ ਕੀਤੀ ਸੀ। ਇਸ ਦੀ ਸੂਚਨਾ ਭੋਗਪੁਰ ਪੁਲੀਸ ਨੂੰ ਦੇ ਦਿੱਤੀ ਹੈ ।ਅਤੇ ਗਲਤੀ ਕਿਸ ਦੀ ਹੈ ਇਸ ਦੀ ਜਾਂਚ ਪੁਲੀਸ ਕਰ ਰਹੀ ਹੈ।