ਜਲੰਧਰ-(ਮਨਦੀਪ ਕੌਰ)-ਪ੍ਰਾਈਵੇਟ ਸਕੂਲਾਂ ਦੀ ਧੱਕੇਸ਼ਾਹੀ ਬੰਦ ਹੋਣ ਦਾ ਨਾਮ ਹੀ ਨਹੀਂ ਕੇ ਰਹੀ । ਆਏ ਦਿਨ ਕਿਸੀ ਨਾ ਕਿਸੀ ਸਕੂਲ ਦੀ ਲਾਪਰਵਾਹੀ ਸਾਮ੍ਹਣੇ ਆ ਹੀ ਜਾਂਦੀ ਹੈ ।ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਇਕ ਨਾਮੀ ਸਕੂਲ ਦਾ ਦੇਖਣ ਨੂੰ ਮਿਲਿਆ ਹੈ । ਜਿੱਥੇ ਬਚਿਆ ਦੇ ਸਕੂਲ ਦੀ ਫੀਸ ਮਾਪਿਆ ਵਲੋ ਟਾਈਮ ਉੱਤੇ ਨਾ ਦਿੱਤੀ ਜਾਣ ਕਾਰਨ ਬਚਿਆ ਨੂੰ ਸਕੂਲ ਵਿੱਚੋ ਬਾਹਰ ਕੱਢ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਓਹਨਾ ਦੇ ਬਚਿਆ ਦੀ ਇਸ ਮਹੀਨੇ ਦੀ ਫੀਸ ਲੇਟ ਹੈ। ਜਿਸ ਕਾਰਨ ਬਚਿਆ ਨੂੰ ਚਲਦੇ ਪੇਪਰ ਵਿੱਚੋ ਬਾਹਰ ਕੱਢ ਦਿੱਤਾ ਗਿਆ । ਪ੍ਰਾਈਵੇਟ ਸਕੂਲਾਂ ਦੀਆ ਆਪਣੀਆ ਮਨਮਰਜੀਆਂ ਵੱਧਦੀਆ ਹੀ ਜਾ ਰਹੀਆ ਹਨ । ਮਾਪਿਆ ਨੇ ਦਸਿਆ ਕਿ ਇਹ ਸਕੂਲ ਵਾਲੇ ਫੀਸ ਲੇਟ ਹੋਣ ਦੇ ਕਾਰਨ 1000-1000 ਰੁਪਏ ਜੁਰਮਾਨਾ ਵੀ ਲੈਂਦੇ ਹਨ । ਦੱਸਣ ਯੋਗ ਹੈ ਕੇ ਇਹ ਬੱਚੇ ਕੀਤੇ ਬੁਹਤ ਵਧੀ ਕਲਾਸਾ ਦੇ ਨਹੀਂ ਸਨ ਇਹ 6th ਕਲਾਸ ਦੇ ਸਟੂਡੈਂਟਸ ਹਨ । ਇਹਨਾ ਵਿੱਚੋ ਇੱਕ ਤਾਂ 1st ਕਲਾਸ ਦੀ ਵਿਦਿਆਰਥੀ ਹੈ ਜਿਸ ਨੂੰ ਸਕੂਲ ਪ੍ਰਸ਼ਾਸ਼ਨ ਵਲੋ ਸਕੂਲ ਵਿੱਚੋ ਬਾਹਰ ਕੱਢ ਦਿੱਤਾ ਗਿਆ ਹੈ ।
ਮਾਪਿਆ ਨੇ ਸਕੂਲ ਦੇ ਬਾਹਰ ਪ੍ਰਸ਼ਾਸ਼ਨ ਨੂੰ ਆਪਣੇ ਸਵਾਲਾਂ ਦਾ ਜਵਾਬ ਦੇਣ ਨੂੰ ਕਿਹਾ ਹੈ । ਫੀਸਾਂ ਕਾਰਣ ਬਚਿਆ ਨੂੰ ਸਕੂਲਾਂ ਵਿੱਚੋ ਬਾਹਰ ਕੱਢਣਾ ਕਿੰਨਾ ਕ ਸਹੀ ਹੈ ਇਹ ਤਾਂ ਸੋਚਣ ਵਾਲੀ ਗੱਲ ਹੈ ।