ਜਲੰਧਰ -( ਮਨਦੀਪ ਕੌਰ)- ਸ਼ਹਿਰ ਵਿਚ ਆਏ ਦਿਨ ਲੜਾਈ ਝਗੜੇ ਦੀਆ ਵਾਰਦਾਤਾਂ ਵੱਧ ਦੀਆ ਹੀ ਜਾ ਰਹੀਆਂ ਹਨ । ਇਸ ਤਰਹ ਦਾ ਹੀ ਇਕ ਮਾਮਲਾ ਨਿਊ ਜਵਾਹਰਨਗਰ ਮਾਰਕੀਟ ਤੋ ਸਾਮ੍ਹਣੇ ਆਇਆ ਹੈ । ਜਿਸ ਦੀ ਵੀਡਿਓ ਸੋਸ਼ਿਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਮਿਲੀ ਜਾਣਕਾਰੀ ਅਨੁਸਾਰ APJ ਕਾਲਜ ਦੇ ਵਿਦਿਆਰਥੀਆਂ ਦੀ ਹੀਟ 7 ਦੇ ਕੋਲ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ।
ਜਿਸ ਦੀ ਵੀਡਿਓ ਇੰਟਰਨੈੱਟ ਤੇ ਖੂਬ ਵਾਇਰਲ ਹੋ ਰਹੀ ਹੈ । ਜਿਸ ਵਿਚ ਸਾਫ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਵੇਂ ਸਟੂਡੈਂਟਸ ਵੱਲੋ ਇਕ ਵਿਅਕਤੀ ਉੱਤੇ ਜਾਨਲੇਵਾ ਹਮਲਾ ਕੀਤਾ ਜਾ ਰਿਹਾ ਹੈ ।ਅਤੇ ਓਹਨਾ ਵਲੋ ਤੇਜ਼ਦਾਰ ਹਥਿਆਰਾਂ ਨਾਲ ਗੱਡੀ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਗਿਆ ।
ਇਸ ਵੀਡਿਓ ਨੂੰ ਲੈ ਕੇ ਪੁਲਸ ਨਾਲ ਬਾਤ ਚੀਤ ਕੀਤੀ ਗਈ ਤਾਂ ਓਹਨਾ ਨੇ ਕਿਹਾ ਕਿ ਵੀਡਿਓ ਦੀ ਜਾਂਚ ਕੀਤੀ ਜਾ ਰਹੀ ਹੈ।ਅਤੇ ਓਹਨਾ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਗੀ।
ਸੋਚਾਂ ਦੀ ਗੱਲ ਇਹ ਹੈ ।ਕੇ ਵਾਰਦਾਤ ਦੀ ਘਟਨਾ ਤੋ ਕੁੱਛ ਹੀ ਦੂਰੀ ਉੱਤੇ ਪੁਲਸ ਦਾ ਨਾਕਾ ਹੁੰਦਾ ਹੈ ।ਅਤੇ ਸ਼ਹਿਰ ਵਿਚ ਕੋਡ ਆਫ ਕੰਡਕਟ ਵੀ ਲੱਗਾ ਹੋਇਆ ਹੈ।ਜਿਸ ਕਾਰਨ ਤੇਜ਼ ਧਾਰ ਹਥਿਆਰਾਂ ਨੂੰ ਲੈ ਕੇ ਮਾਮਲਾ ਗਰਮਾ ਗਿਆ ਹੈ ।