ਮੋਹਾਲੀ -(ਮਨਦੀਪ ਕੌਰ)- ਜਿਲਾ ਮੋਹਾਲੀ ਦੇ ਮੈਜਿਸਟ੍ਰੇਟ ਅਸ਼ਿਕਾ ਜੈਨ ਵੱਲੋ ਵੱਖ ਵੱਖ ਮਨਾਹੀ ਦੇ ਕੁੱਛ ਨਵੇਂ ਨਿਯਮ ਜਾਇ ਕੀਤੇ ਗਏ ਹਨ ।ਜਿਲਾ ਮਜਿਸਟ੍ਰੇਟ ਨੇ ਮੋਹਾਲੀ ਦੀ ਹੱਦ ਦੇ ਅੰਦਰ ਪੈਂਦੇ ਸਾਰੀਆਂ ਪਾਣੀ ਵਾਲੀਆਂ ਟੈਂਕੀਆਂ , ਟਿਉਬਲਾ, ਟੈਲੀਫੋਨ, ਟਾਵਰਾਂ ,ਸਰਕਾਰੀ /ਨਿੱਜੀ ਇਮਾਰਤਾਂ,ਉੱਤੇ ਚੜ੍ਹਨ ਅਤੇ ਇਹਨਾ ਦੇ ਆਲੇ ਦੁਆਲੇ ਧਰਨੇ, ਰੈਲੀਆ ਕਰਨ ਅਤੇ ਸੜਕਾਂ ਜਾਮ ਕਰਨ ਉੱਤੇ ਪੂਰੀ ਤਰ੍ਹਾਂ ਨਾਲ ਮਨਾਹੀ ਲਗਾਈ ਗਈ ਹੈ । ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਤੇ ਬਾਹਰ 100 ਦੇ ਘੇਰੇ ਚ ਧਰਨੇ ਰੈਲੀਆ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ । ਇਹਨਾ ਹੁਕਮ ਵਿਚ ਸਪਸ਼ਟ ਕੀਤਾ ਗਿਆ ਹੈ ਕੇ ਮੇਮੋਰੰਡ ਦਾ ਕੋਈ ਪੱਤਰ ਦੇਣ ਲਈ 5 ਵਿਅਕਤੀਆ ਤੋ ਘਟ ਗਿਣਤੀ ਵਿਚ ਹੀ ਇਸ ਚਾਰਦੀਵਾਰੀ ਦੇ ਮੁੱਖ ਗੇਟ ਵਿੱਚੋ ਲੰਘ ਕੇ ਅੰਦਰ ਆ ਸਕਣ ਗੇ । 5 ਤੋ ਘਟ ਵਿਅਕਤੀਆ ਦੀ ਗਿਣਤੀ ਉੱਤੇ ਕੋਈ ਪਾਬੰਦੀ ਨਹੀਂ ਹੋਵੇ ਗਈ
ਜਿਲ੍ਹੇ ਵਿੱਚ ਸ਼ਾਂਤੀ ਅਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਆਸ਼ਿਕਾ ਜੈਨ ਨੇ ਹਥਿਆਰਾਂ ਦੀ ਜਨਤਕ ਪ੍ਰਦਰਸ਼ਨ ਉੱਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਈ ਹੈ । ਇਸ ਨਾਲ ਹਥਿਆਰਾਂ ਅਤੇ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ਉੱਤੇ ਵੀ ਪਾਬੰਦੀ ਲਗਾਈ ਗਈ ਹੈ । ਇਸ ਤੋ ਇਲਾਵਾ ਜਨਤਕ ਇਕੱਠ,ਧਾਰਮਿਕ ਸਮਾਰੋਹ ,ਵਿਆਹ ਸ਼ਾਦੀਆਂ ,ਅਤੇ ਗਾਣਿਆ ਵਿਚ ਵਿੱਚ ਹਥਿਆਰਾਂ ਦਾ ਪ੍ਰਦਰਸ਼ਨ ਕਰ ਉੱਤੇ ਪੂਰੀ ਤਰਾਂ ਮਨਾਈ ਲਗਾਈ ਗਈ ਹੈ।ਅਤੇ ਕਿਸੀ ਵੀ ਭਾਈਚਾਰੇ ਖਿਲਾਫ ਹਿੰਸਾ ਭਰਿਆ ਭਾਸ਼ਣ ਦੇਣ ਤੋ ਵੀ ਮਨਾਹੀ ਹੈ । ਜੇ ਕਰ ਕੋਈ ਇਹਨਾ ਹੁਕਮਾਂ ਦੀ ਉਲੰਘਨਾ ਕਰਦਾ ਹੈ ਤਾਂ ਉਸ ਉੱਤੇ ਬਣਦੀ ਕਾਨੂਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸਥਿਤ ਮਿਊਂਸੀਪਲ ਕੌਂਸਲਾਂ, ਨਗਰ ਪੰਚਾਇਤਾਂ ਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ’ਚ ਰਹਿਣ ਵਾਲਾ ਕੋਈ ਵੀ ਵਿਅਕਤੀ ਆਪਣੇ ਘਰ ’ਚ ਜਦੋਂ ਕਿਰਾਏਦਾਰ/ਨੌਕਰ/ਪੇਇੰਗ ਗੈਸਟ ਰੱਖੇਗਾ ਤਾਂ ਉਹ ਉਸ ਦਾ ਪੂਰਾ ਵੇਰਵਾ ਇਕ ਹਫ਼ਤੇ ਦੇ ਵਿਚ-ਵਿਚ ਨੇੜਲੇ ਪੁਲਸ ਥਾਣੇ ਨੂੰ ਦੇਣਾ ਯਕੀਨੀ ਬਣਾਏਗਾ। ਇਹ ਹੁਕਮ ਉਨ੍ਹਾਂ ’ਤੇ ਵੀ ਲਾਗੂ ਹੋਵੇਗਾ, ਜਿਨ੍ਹਾਂ ਨੇ ਪਹਿਲਾਂ ਤੋਂ ਹੀ ਰੱਖੇ ਹੋਏ ਕਿਰਾਏਦਾਰਾਂ, ਨੌਕਰਾਂ ਤੇ ਪੇਇੰਗ ਗੈਸਟ ਦਾ ਵੇਰਵਾ ਹਾਲੇ ਤੱਕ ਪੁਲਸ ਨੂੰ ਨਹੀਂ ਦਿੱਤਾ ਹੈ।